ਥੀਏਟਰ ਫ਼ੈਸਟੀਵਲ ਅੱਜ ਤੋਂ
ਪੱਤਰ ਪ੍ਰੇਰਕ ਪਟਿਆਲਾ, 26 ਜੂਨ ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ (ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ) ਅਤੇ ਨਾਟਕ ਵਾਲਾ ਦੇ ਸਹਿਯੋਗ ਨਾਲ ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਦੀ ਯਾਦ ਵਿੱਚ 27 ਤੋਂ 29 ਜੂਨ ਤੱਕ...
Advertisement
ਪੱਤਰ ਪ੍ਰੇਰਕ
ਪਟਿਆਲਾ, 26 ਜੂਨ
Advertisement
ਉੱਤਰੀ ਖੇਤਰ ਸਭਿਆਚਾਰਕ ਕੇਂਦਰ, ਪਟਿਆਲਾ (ਭਾਰਤ ਸਰਕਾਰ ਦਾ ਸੱਭਿਆਚਾਰ ਮੰਤਰਾਲਾ) ਅਤੇ ਨਾਟਕ ਵਾਲਾ ਦੇ ਸਹਿਯੋਗ ਨਾਲ ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਦੇ ਮਹਾਨ ਵਿਦਵਾਨ ਡਾ. ਪ੍ਰੇਮ ਪ੍ਰਕਾਸ਼ ਧਾਲੀਵਾਲ ਦੀ ਯਾਦ ਵਿੱਚ 27 ਤੋਂ 29 ਜੂਨ ਤੱਕ ਕਾਲੀਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ, ਪਟਿਆਲਾ ਵਿੱਚ 23ਵਾਂ ਸਮਰ ਥੀਏਟਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਐੱਨਜ਼ੈੱਡਸੀਸੀ ਵੱਲੋਂ ਗਰਮੀਆਂ ਦੀਆਂ ਵਰਕਸ਼ਾਪਾਂ ਦੌਰਾਨ ਤਿਆਰ ਕੀਤੇ ਗਏ ਗਿੱਧਾ, ਭੰਗੜਾ ਅਤੇ ਦੋ ਬੱਚਿਆਂ ਦੇ ਨਾਟਕ ‘ਅੰਧੇਰ ਨਗਰੀ ਚੌਪੜ ਰਾਜਾ’ ਅਤੇ ‘ਕੁਜ਼ਬਕ ਰਾਜਾ ਤੀਨ ਡਾਕੂ’ ਫੈਸਟੀਵਲ ਦੇ ਉਦਘਾਟਨੀ ਦਿਨ ਪੇਸ਼ ਕੀਤੇ ਜਾਣਗੇ। ਦੂਜੇ ਦਿਨ ਕਾਮੇਡੀ ਨਾਟਕ ‘ਤਰਤੁਫ’ ਦਾ ਮੰਚਨ ਕੀਤਾ ਜਾਵੇਗਾ ਅਤੇ ਫੈਸਟੀਵਲ ਦੇ ਸਮਾਪਤੀ ਦਿਨ ‘ਆਧੇ-ਅਧੂਰੇ’ ਦਾ ਮੰਚਨ ਕੀਤਾ ਜਾਵੇਗਾ।
Advertisement