ਨਾਟਕ ਦਾ ਮੰਚਨ ਭਲਕੇ
ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਸ਼ਾਮ 6.30 ਵਜੇ ‘ਮੰਚ ਰੰਗਮੰਚ’ ਅੰਮ੍ਰਿਤਸਰ ਦੇ ਨਾਟਕ ਗਰੁੱਪ ਵੱਲੋਂ ‘ਮੇਰਾ ਰੰਗ ਦੇ ਬਸੰਤੀ ਚੋਲ਼ਾ’ ਨਾਟਕ ਦਾ ਮੰਚਨ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ...
Advertisement
ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ 28 ਸਤੰਬਰ ਨੂੰ ਸ਼ਾਮ 6.30 ਵਜੇ ‘ਮੰਚ ਰੰਗਮੰਚ’ ਅੰਮ੍ਰਿਤਸਰ ਦੇ ਨਾਟਕ ਗਰੁੱਪ ਵੱਲੋਂ ‘ਮੇਰਾ ਰੰਗ ਦੇ ਬਸੰਤੀ ਚੋਲ਼ਾ’ ਨਾਟਕ ਦਾ ਮੰਚਨ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਵਿਖੇ ਕੀਤਾ ਜਾਵੇਗਾ। ਨਾਟਕ ਦੇ ਲੇਖਕ ਤੇ ਨਿਰਦੇਸ਼ਕ ਕੇਵਲ ਧਾਲੀਵਾਲ ਹਨ। ਉੱਤਰੀ ਖੇਤਰ ਸਭਿਆਚਾਰਕ ਕੇਂਦਰ ਦੇ ਡਾਇਰੈਕਟਰ ਜਨਾਬ ਐੱਮ ਫੁਰਕਾਨ ਖ਼ਾਨ ਨੇ ਰੰਗਮੰਚ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਨੂੰ ਯਾਦ ’ਚ ਹੋਣ ਵਾਲੇ ਨਾਟਕ ਲਈ ਸੱਦਾ ਦਿੱਤਾ। ਨਾਟਕ ਲਈ ਐਂਟਰੀ ਮੁਫ਼ਤ ਹੈ।
Advertisement
Advertisement