ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਵੇਂ ਬੱਸ ਅੱਡੇ ਨੂੰ ਆਰਜ਼ੀ ਹਸਪਤਾਲ ਬਣਾਇਆ

ਸਿਹਤ ਮੰਤਰੀ ਵੱਲੋਂ ਅਰਬਨ ਅਸਟੇਟ ਤੇ ਚਿਨਾਰ ਬਾਗ਼ ਇਲਾਕੇ ਦਾ ਦੌਰਾ
ਅਰਬਨ ਅਸਟੇਟ ਵਿੱਚ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ। -ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ

ਪਟਿਆਲਾ, 11 ਜੁਲਾਈ

Advertisement

ਇੱਥੇ ਵੱਡੀ ਨਦੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਵਿਚਕਾਰ ਸਥਿਤ ਅਰਬਨ ਅਸਟੇਟ ਫੇਜ਼ ਦੋ ਅਤੇ ਚਨਿਾਰ ਬਾਗ਼ ਵਿਚਲੇ ਸੈਂਕੜੇ ਘਰਾਂ ’ਚ ਅੱਜ ਦੂਜੇ ਦਨਿ ਵੀ ਪਾਣੀ ਭਰਿਆ ਰਿਹਾ। ਅੱਜ ਸ਼ਾਮ ਤੱਕ ਭਾਵੇਂ ਕਰੀਬ ਤਿੰਨ ਫੁੱਟ ਤੱਕ ਪਾਣੀ ਉਤਰ ਗਿਆ ਸੀ, ਪਰ ਫਿਰ ਵੀ ਘਰਾਂ ’ਚ ਪਾਣੀ ਮੌਜੂਦ ਸੀ। ਅਰਬਨ ਅਸਟੇਟ ਫੇਜ਼-1 ਅਤੇ ਚਨਿਾਰ ਬਾਗ਼ ਦੇ ਅੰਦਰ ਵਿਚ ਫਸੇ ਲੋਕਾਂ ਲਈ ਸਿਹਤ ਮੰਤਰੀ ਡਾ. ਬਲਬੀਰ ਸਿੰਘ ਆਪਣੇ ਨਾਲ ਟਰੈਕਟਰ ਟਰਾਲੀ ਉੱਪਰ ਦੁੱਧ, ਪੀਣ ਵਾਲਾ ਪਾਣੀ, ਬਿਸਕੁਟ, ਬਰੈਡ ਅਤੇ ਹੋਰ ਸੁੱਕਾ ਰਾਸ਼ਨ ਆਦਿ ਲੈ ਕੇ ਗਏ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ 24 ਘੰਟੇ ਮੈਡੀਕਲ ਸਿਹਤ ਸੇਵਾ ਪ੍ਰਦਾਨ ਕਰਨ ਲਈ ਨਵੇਂ ਬੱਸ ਅੱਡੇ ਦੀ ਪਹਿਲੀ ਮੰਜ਼ਿਲ ਉੱਤੇ ਆਰਜ਼ੀ ਹਸਪਤਾਲ ਬਣਾ ਦਿੱਤਾ ਗਿਆ ਹੈ। ਇੱਥੇ ਐਂਬੂਲੈਂਸ, ਐਮਰਜੈਂਸੀ ਮੈਡੀਕਲ ਸੇਵਾ ਤੇ ਦਵਾਈਆਂ ਉਪਲਬੱਧ ਹਨ। ਉਨ੍ਹਾਂ ਗੋਬਿੰਗ ਬਾਗ਼, ਫਰੈਂਡਜ਼ ਐਨਕਲੇਵ, ਕੋਹਨਿੂਰ ਵੈਲੀ ਦਾ ਦੌਰਾ ਕੀਤਾ।

ਇਸ ਖੇਤਰ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਇਕੱਲੇ ਅਰਬਨ ਅਸਟੇਟ ਵਿਚ ਹੀ ਤਿੰਨ ਹਜ਼ਾਰ ਤੋਂ ਵੱਧ ਆਬਾਦੀ ਹੈ। ਉਨ੍ਹਾਂ ਦੱਸਿਆ ਕਿ ਇਥੋਂ ਦੇ ਬਹੁਤੇ ਲੋਕਾਂ ਨੂੰ ਤਾਂ ਫੌਜ ਅਤੇ ਹੋਰ ਅਮਲੇ ਦੀ ਮਦਦ ਨਾਲ ਸੁਰੱਖਿਆ ਥਾਵਾਂ ‘ਤੇ ਪਹੁੰਚਾਇਆ ਜਾ ਚੁੱਕਾ ਹੈ। ਉਪਰਲੀਆਂ ਮੰਜ਼ਿਲਾਂ ਵਾਲ਼ੇ ਕਈ ਪਰਿਵਾਰ ਅਜੇ ਵੀ ਘਰਾਂ ’ਚ ਹੀ ਹਨ। ਉਨ੍ਹਾਂ ਦੇ ਖਾਣ-ਪੀਣ ਸਮੇਤ ਹੋਰ ਲੋੜੀਂਦੀਆਂ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਖੇਤਰ ਦੇ ਪੁਰਾਣੇ ਵਸਨੀਕ ਜਸਵਿੰਦਰ ਸਿੰਘ ਧਾਲ਼ੀਵਾਲ਼ ਤੇ ਗਾਇਕ ਉਜਾਗਰ ਅੰਟਾਲ ਨੇ ਕਿਹਾ ਕਿ ਇੱਥੇ 1993 ਤੋਂ ਬਾਅਦ 30 ਸਾਲ ਬਾਅਦ ਹੜ੍ਹ ਆਇਆ ਹੈ।

Advertisement
Tags :
ਅੱਡੇਆਰਜ਼ੀਹਸਪਤਾਲਨਵੇਂਬਣਾਇਆ