ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮੇਅਰ ਨੇ ਆਪਣੇ ਅਧਿਕਾਰੀਆਂ ਖ਼ਿਲਾਫ਼ ਮੋਰਚਾ ਖੋਲ੍ਹਿਆ

ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਨਿਗਮ ਵਿੱਚ ਹੋਏ ਕਰੋੜਾਂ ਦੇ ਹਿਸਾਬ ਵਿੱਚ ਹੇਰਾ-ਫੇਰੀ ਦੀ ਜਵਾਬਦੇਹੀ ਨਾ ਦੇਣ ਕਾਰਨ ਆਪਣੇ ਹੀ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਦਫ਼ਤਰ ਸ਼ਿਕਾਇਤ ਦਿੱਤੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਵਿੱਚ ਅਧਿਕਾਰੀਆਂ...
ਐੱਸਐੱਸਪੀ ਵਿਜੀਲੈਂਸ ਨੂੰ ਸ਼ਿਕਾਇਤ ਪੱਤਰ ਦੇਣ ਮੌਕੇ ਮੇਅਰ ਕੁੰਦਨ ਗੋਗੀਆ ਤੇ ਹੋਰ।
Advertisement

ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਨਿਗਮ ਵਿੱਚ ਹੋਏ ਕਰੋੜਾਂ ਦੇ ਹਿਸਾਬ ਵਿੱਚ ਹੇਰਾ-ਫੇਰੀ ਦੀ ਜਵਾਬਦੇਹੀ ਨਾ ਦੇਣ ਕਾਰਨ ਆਪਣੇ ਹੀ ਅਧਿਕਾਰੀਆਂ ਖ਼ਿਲਾਫ਼ ਵਿਜੀਲੈਂਸ ਦਫ਼ਤਰ ਸ਼ਿਕਾਇਤ ਦਿੱਤੀ ਹੈ। ਮੇਅਰ ਕੁੰਦਨ ਗੋਗੀਆ ਨੇ ਕਿਹਾ ਕਿ ਪਟਿਆਲਾ ਨਗਰ ਨਿਗਮ ਵਿੱਚ ਅਧਿਕਾਰੀਆਂ ਦੀ ਕਾਰਗੁਜ਼ਾਰੀ ਨੂੰ ਲੈ ਕੇ ਹਾਲਾਤ ਗੰਭੀਰ ਚੱਲ ਰਹੇ ਹਨ। ਮੇਅਰ ਕੁੰਦਨ ਗੋਗੀਆ ਨੇ ਸਪੱਸ਼ਟ ਕੀਤਾ ਕਿ ਹੁਣ ਨਿਗਮ ਦੇ ਅੰਦਰ ਲਾਪਰਵਾਹ ਤੇ ਭ੍ਰਿਸ਼ਟਾਚਾਰੀ ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਉਹ ਖ਼ੁਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਕੋਲ ਪਹੁੰਚੇ ਹਨ ਅਤੇ ਰਿਪੋਰਟ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਹੈ। ਮੇਅਰ ਨੇ ਕਿਹਾ ਕਿ ਨਗਰ ਨਿਗਮ ਸ਼ਹਿਰ ਦੇ ਲੋਕਾਂ ਲਈ ਬਣਾਇਆ ਗਿਆ ਹੈ, ਨਾ ਕਿ ਕੁਝ ਅਧਿਕਾਰੀਆਂ ਦੇ ਨਿੱਜੀ ਹਿੱਤਾਂ ਲਈ। ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸਿਆਂ ਨਾਲ ਵਿਕਾਸ ਕਾਰਜ ਹੋਣੇ ਚਾਹੀਦੇ ਹਨ ਪਰ ਜੇਕਰ ਉਹੀ ਪੈਸਾ ਗ਼ਲਤ ਹੱਥਾਂ ਵਿੱਚ ਜਾ ਰਿਹਾ ਹੈ ਤਾਂ ਇਹ ਸ਼ਹਿਰ ਨਾਲ ਧੋਖਾ ਹੈ। ਮੇਅਰ ਗੋਗੀਆ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਣਗੇ। ਕਿਉਂਕਿ ਡੇਢ ਮਹੀਨਾ ਲਗਾਤਾਰ ਹੋਏ ਕੰਮਾਂ ਦੇ ਸਬੰਧਤ ਫਾਈਲਾਂ ਅਤੇ ਐਮਬੀ ਮੰਗਣ ਮਗਰੋਂ ਵੀ ਮੇਅਰ ਦਫ਼ਤਰ ਤੱਕ ਫਾਈਲਾਂ ਨਹੀਂ ਪਹੁੰਚਾਈਆਂ ਗਈਆਂ। ਜਦੋਂ ਕਿ ਕਾਨੂੰਨ ਅਨੁਸਾਰ ਜੇਕਰ ਕਿਸੇ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਭ੍ਰਿਸ਼ਟਾਚਾਰ ਦੇ ਮਕਸਦ ਨਾਲ ਸਰਕਾਰੀ ਰਿਕਾਰਡ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਨਿਗਮ ਦੇ ਬਿਲਡਿੰਗ ਬਰਾਂਚ, ਲੈਂਡ ਬਰਾਂਚ ਆਦਿ ਹੋਰ ਬਰਾਂਚਾਂ ਵਿੱਚ ਲਾਪਰਵਾਹੀ ਕਾਰਨ ਸ਼ਹਿਰ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ। ਇਸੇ ਲਈ ਉਹ ਵਿਜੀਲੈਂਸ ਕੋਲ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਕੁਝ ਸਮੇਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਸੀ ਕਿ ਕੁਝ ਕਰਮਚਾਰੀ ਸ਼ਹਿਰ ਦੇ ਨਾਗਰਿਕਾਂ ਨੂੰ ਸਹੀ ਢੰਗ ਨਾਲ ਨਿਗਮ ਤੋਂ ਕੰਮ ਕਰਾਉਣ ਦੀ ਬਜਾਏ ਬਾਹਰੋਂ ਬਾਹਰ ਪੈਸੇ ਲੈ ਕੇ ਕੰਮ ਕਰਵਾਉਣ ਦੇ ਤਰੀਕੇ ਵੀ ਦੱਸ ਰਹੇ ਸਨ ਜੋ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਇਸ ਮੌਕੇ ਕੌਂਸਲਰ ਮਨਦੀਪ ਸਿੰਘ ਵਿਰਦੀ, ਮੋਹਿਤ ਕੁਕਰੇਜਾ, ਗਿਆਨ ਚੰਦ ਤੇ ਸਰਬਦੀਪ ਸਿੰਘ ਮੌਜੂਦ ਸਨ।

Advertisement

Advertisement
Show comments