ਜੂਡੋ ਤੇ ਕੁਸ਼ਤੀ ਵਿੱਚ ’ਚ ਬਾਦਸ਼ਾਹਪੁਰ ਦੀਆਂ ਕੁੜੀਆਂ ਦੀ ਬਾਦਸ਼ਾਹੀ
ਡੀ ਏ ਵੀ ਸਕੂਲ ਬਾਦਸ਼ਾਹਪੁਰ ਦੀਆਂ ਕੁੜੀਆਂ ਨੇ ਕੁਸ਼ਤੀ ਅਤੇ ਜੂਡੋ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ। ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਦੱਸਿਆ ਕਿ ਡੀ ਏ ਵੀ ਮੈਨੇਜਿੰਗ ਕਮੇਟੀ ਦਿੱਲੀ ਵੱਲੋਂ ਨੈਸ਼ਨਲ ਸਪੋਰਟਸ ਅਧੀਨ ਲੁਧਿਆਣਾ ਅਤੇ ਜਲੰਧਰ ਵਿੱਚ...
Advertisement
ਡੀ ਏ ਵੀ ਸਕੂਲ ਬਾਦਸ਼ਾਹਪੁਰ ਦੀਆਂ ਕੁੜੀਆਂ ਨੇ ਕੁਸ਼ਤੀ ਅਤੇ ਜੂਡੋ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਇਤਿਹਾਸ ਰਚਿਆ ਹੈ। ਸਕੂਲ ਪ੍ਰਿੰਸੀਪਲ ਪੂਨਮ ਸਿੰਘ ਨੇ ਦੱਸਿਆ ਕਿ ਡੀ ਏ ਵੀ ਮੈਨੇਜਿੰਗ ਕਮੇਟੀ ਦਿੱਲੀ ਵੱਲੋਂ ਨੈਸ਼ਨਲ ਸਪੋਰਟਸ ਅਧੀਨ ਲੁਧਿਆਣਾ ਅਤੇ ਜਲੰਧਰ ਵਿੱਚ ਸੂਬਾ ਪੱਧਰੀ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚੋਂ ਅੰਡਰ-14 ਅਤੇ ਅੰਡਰ-17 ਵਰਗ ਵਿੱਚ ਸੈਕਿੰਡ ਰਨਰ ਅਪ ਦੀ ਟਰਾਫ਼ੀ, 8 ਸੋਨੇ, 18 ਚਾਂਦੀ ਅਤੇ 15 ਕਾਂਸੀ ਦੇ ਤਗ਼ਮੇ ਜਿੱਤੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦਿੱਲੀ ਵਿੱਚ ਹੋਣ ਵਾਲੇ ਕੌਮੀ ਮੁਕਾਬਲਿਆਂ ਲਈ ਚੁਣੇ ਗਏ ਖਿਡਾਰੀ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਅਤੇ ਸਰੀਰਕ ਸਿੱਖਿਆ ਅਧਿਆਪਕ ਜਗਤਾਰ ਸਿੰਘ ਨੂੰ ਪ੍ਰਾਪਤੀਆਂ ਦੀ ਵਧਾਈ ਦਿੱਤੀ ਹੈ।
Advertisement
