ਰੇਲ ਰੋਕਣ ਦੇ ਸੱਦੇ ਨੇ ਸੁਰੱਖਿਆ ਏਜੰਸੀਆਂ ਨੂੰ ਵਖ਼ਤ ਪਾਇਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਰੇਲਾਂ ਚਲਾਉਣ ਦੇ ਪ੍ਰੋਗਰਾਮ ਦੌਰਾਨ ਅੱਜ ਟਕਸਾਲੀ ਅਕਾਲੀ ਆਗੂ ਸੁਖਜੀਤ ਸਿੰਘ ਬਘੌਰਾ ਨੇ ਰੇਲ ਰੋਕਣ ਦਾ ਪ੍ਰੋਗਰਾਮ ਐਲਾਨ ਕੇ ਸੁਰੱਖਿਆ ਏਜੰਸੀਆਂ ਨੂੰ ਵਖ਼ਤ ਪਾਈ ਰੱਖਿਆ। ਬਘੌਰਾ ‘ਗੁਰਮੁਖੀ ਐਕਸਪ੍ਰੈੱਸ’ ਰੇਲ ਦਾ ਰਾਜਪੁਰਾ ’ਚ ਠਹਿਰਾਅ ਯਕੀਨੀ...
Advertisement
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਾਰ ਰੇਲਾਂ ਚਲਾਉਣ ਦੇ ਪ੍ਰੋਗਰਾਮ ਦੌਰਾਨ ਅੱਜ ਟਕਸਾਲੀ ਅਕਾਲੀ ਆਗੂ ਸੁਖਜੀਤ ਸਿੰਘ ਬਘੌਰਾ ਨੇ ਰੇਲ ਰੋਕਣ ਦਾ ਪ੍ਰੋਗਰਾਮ ਐਲਾਨ ਕੇ ਸੁਰੱਖਿਆ ਏਜੰਸੀਆਂ ਨੂੰ ਵਖ਼ਤ ਪਾਈ ਰੱਖਿਆ। ਬਘੌਰਾ ‘ਗੁਰਮੁਖੀ ਐਕਸਪ੍ਰੈੱਸ’ ਰੇਲ ਦਾ ਰਾਜਪੁਰਾ ’ਚ ਠਹਿਰਾਅ ਯਕੀਨੀ ਬਣਵਾਉਣਾ ਲਈ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਪਹੁੰਚਾ ਚੁੱਕੇ ਹਨ। ਇਹੀ ਮੰਗ ਉਭਾਰਨ ਲਈ ਉਨ੍ਹਾਂ ਚੇਨ ਖਿੱਚ ਕੇ ਰਾਜਪੁਰਾ ’ਚ ਰੇਲ ਰੋਕਣ ਦੀ ਵਿਧੀ ਬਣਾਈ। ਉਹ ਪਟਨਾ ਸਾਹਿਬ ਤੋਂ ਰੇਲ ’ਚ ਬੈਠੇ ਤੇ ਚੇਨ ਖਿੱਚ ਕੇ ਇਹ ਰੇਲ ਰਾਜਪੁਰਾ ’ਚ ਰੋਕਣੀ ਸੀ ਪਰ ਗੱਲ ਲੀਕ ਹੋ ਗਈ ਤੇ ਸੁਰੱਖਿਆ ਅਮਲੇ ਨੇ ਬਘੌਰਾ ਨੂੰ ਸਹਾਰਨਪੁਰ ਸਟੇਸ਼ਨ ’ਤੇ ਲੱਭ ਕੇ ਅਜਿਹਾ ਨਾ ਕਰਨ ਲਈ ਪ੍ਰੇਰਿਆ। ਪੁਲੀਸ ਨੇ ਅਕਾਲੀ ਆਗੂ ਨੂੰ ਅੰਬਾਲਾ ਸਟੇਸ਼ਨ ’ਤੇ ਉਤਰਨ ਲਈ ਮਜਬੂਰ ਕੀਤਾ। ਇਸ ਦੌਰਾਨ ਰਾਜਪੁਰਾ ਸਟੇਸ਼ਨ ’ਤੇ ਵੀ ਚੌਕਸੀ ਵਧਾ ਦਿੱਤੀ ਤੇ ਰਾਜਪੁਰਾ ਵਿੱਚੋਂ ਰੇਲਗੱਡੀ ਦੇ ਨਿਰਵਿਘਨ ਲੰਘਣ ’ਤੇ ਸੁਰੱਖਿਆ ਅਮਲੇ ਨੇ ਸੁੱਖ ਦਾ ਸਾਹ ਲਿਆ।
Advertisement
Advertisement
