ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Punjab Floods: ਦੌਲਤਪੁਰ ਵਿਖੇ ਵੱਡੀ ਨਦੀ ’ਤੇ ਅਸਥਾਈ ਡਾਇਵਰਜ਼ਨ ਕੁਝ ਦਿਨਾਂ ਲਈ ਬੰਦ

ਬਦਲਵੇਂ ਰਸਤੇ ਅਰਬਨ ਅਸਟੇਟ ਫੇਜ਼-2ਸਾਧੂ ਬੇਲਾ ਰੋਡ-ਮਹਿਮੂਦਪੁਰ ਅਰਾਈਆਂ-ਦੌਲਤਪੁਰ ਦੀ ਵਰਤੋਂ ਕਰਨ ਲੋਕ
ਬੱਡੀ ਨਦੀ ’ਤੇ ਚੱਲ ਰਿਹਾ ਸਫਾਈ ਦਾ ਕੰਮ। ਫੋਟੋ ਰਾਜੇਸ਼ ਸੱਚਰ।
Advertisement

ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਸੂਚਿਤ ਕੀਤਾ ਹੈ ਕਿ ਲਗਾਤਾਰ ਮੀਂਹ ਪੈਣ ਕਾਰਨ ਦੌਲਤਪੁਰ ਵਿਖੇ ਵੱਡੀ ਨਦੀ ’ਤੇ ਬਣੇ ਅਸਥਾਈ ਡਾਇਵਰਜ਼ਨ ’ਤੇ ਪਾਣੀ ਦੇ ਵਹਿਣ ਕਰਕੇ ਸਥਿਤੀ ਨੂੰ ਦੇਖਦਿਆਂ ਇਸ ਡਾਇਵਰਜ਼ਨ ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ (ਸਿਵਲ) ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾਇਵਰਜ਼ਨ ਦੀ ਮਿੱਟੀ ਨਰਮ ਅਤੇ ਅਸਥਿਰ ਹੋ ਗਈ ਹੈ, ਜਿਸ ਨਾਲ ਯਾਤਰੀਆਂ ਲਈ ਜੋਖਮ ਪੈਦਾ ਹੋ ਗਿਆ ਹੈ। ਇਸ ਮੀਂਹ ਘਟਣ ਅਤੇ ਹਾਲਾਤ ਸਥਿਰ ਹੋਣ ਤੱਕ ਜਨਤਕ ਸੁਰੱਖਿਆ ਦੇ ਹਿੱਤ ਵਿੱਚ ਡਾਇਵਰਜ਼ਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।  ਇਸ ਦੇ ਠੀਕ ਹੋਣ ਲਈ 4-5 ਦਿਨ ਲੱਗਣ ਦੀ ਉਮੀਦ ਹੈ।

Advertisement

ਵਿਭਾਗ ਨੇ ਇਸ ਰਾਹ ਦੀ ਵਰਤੋ ਕਰਨ ਵਾਲੇ ਰਾਹਗੀਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬਦਲਵੇਂ ਰਸਤੇ ਅਰਬਨ ਅਸਟੇਟ ਫੇਜ਼-2 - ਸਾਧੂ ਬੇਲਾ ਰੋਡ - ਮਹਿਮੂਦਪੁਰ ਅਰਾਈਆਂ - ਦੌਲਤਪੁਰ ਰਾਹੀਂ ਦੌਲਤਪੁਰ ਜਾਣ ਵਾਲੇ ਰਸਤੇ ਦੀ ਵਰਤੋਂ ਕਰਨ।

Advertisement
Tags :
Punjab Floods NEwspunjab newsPunjabi News
Show comments