ਟੈਗੋਰ ਸਕੂਲ ਦੀਆਂ ਵਿਦਿਆਰਥਣਾਂ ਨੇ ਤਮਗੇ ਜਿੱਤੇ
ਟੈਗੋਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ, ਅਕਬਰਪੁਰ ਅਫਗਾਨਾਂ ਦੀਆਂ ਵਿਦਿਆਰਥਣਾਂ ਨੇ 69ਵੀਆਂ ਸਕੂਲ ਖੇਡਾਂ ਵੁਸ਼ੂ ਜ਼ਿਲ੍ਹਾ ਚੈਂਪੀਅਨਸ਼ਿਪ ਗਰਲਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਂ ਰੌਸ਼ਨ ਕੀਤਾ। ਅੰਡਰ-17 ਵਰਗ ਵਿੱਚ ਅਰਸ਼ਦੀਪ ਕੌਰ ਨੇ ਸੋਨ ਤਮਗਾ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਜਦਕਿ ਰੂਪਕਿਰਨ ਕੌਰ ਨੇ ਕਾਂਸੀ ਤਮਗਾ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਟੀਮ ਨੇ ਕੁੱਲ ਮਿਲਾ ਕੇ ਅੰਡਰ-17 ਸ਼੍ਰੇਣੀ ਵਿੱਚ ਤੀਜਾ ਓਵਰਆਲ ਪੁਜੀਸ਼ਨ ਪ੍ਰਾਪਤ ਕੀਤੀ। ਇਹ ਉਪਲਬਧੀ ਕੋਚ ਸ਼ੁਭਮ ਦੀ ਮਿਹਨਤ, ਮਾਰਗਦਰਸ਼ਨ ਅਤੇ ਵਿਦਿਆਰਥਣਾਂ ਦੀ ਲਗਨ ਦਾ ਨਤੀਜਾ ਹੈ। ਇਸ ਮੌਕੇ ਖਿਡਾਰਨਾਂ ਨੇ ਆਪਣੀ ਜ਼ਬਰਦਸਤ ਪ੍ਰਦਰਸ਼ਨਕਾਰੀ ਨਾਲ ਨਾ ਸਿਰਫ਼ ਸਕੂਲ ਬਲਕਿ ਸਾਰੇ ਇਲਾਕੇ ਦਾ ਮਾਣ ਵਧਾਇਆ ਹੈ। ਸਕੂਲ ਦੇ ਡਾਇਰੈਕਟਰ ਗੌਰਵ ਗੁਲਾਟੀ, ਪ੍ਰੈਜ਼ੀਡੈਂਟ ਸਲੋਨੀ ਗੁਲਾਟੀ, ਮੈਨੇਜਰ ਸੁਸ਼ੀਲ ਮਿਸ਼ਰਾ ਅਤੇ ਪ੍ਰਿੰਸੀਪਲ ਮੀਨਾਕਸ਼ੀ ਸੂਦ ਨੇ ਵਿਦਿਆਰਥਣਾਂ ਅਤੇ ਕੋਚ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਟੈਗੋਰ ਸਕੂਲ ਦੇ ਵਿਦਿਆਰਥੀ ਹਰ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰ ਰਹੇ ਹਨ। ਉਨ੍ਹਾਂ ਨੇ ਹੋਰ ਕਿਹਾ ਕਿ ਇਹ ਸਫ਼ਲਤਾ ਸਾਬਤ ਕਰਦੀ ਹੈ ਕਿ ਜੇ ਹੌਸਲੇ ਉੱਚੇ ਹੋਣ ਤਾਂ ਮੰਜ਼ਿਲ ਕਦੇ ਦੂਰ ਨਹੀਂ ਹੁੰਦੀ।