ਤਾਇਕਵਾਂਡੋ: ਖਿਡਾਰੀਆਂ ਨੇ ਬੈਂਕਾਕ ’ਚ ਦੋ ਤਗ਼ਮੇ ਜਿੱਤੇ
ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਦੋ ਵਿਦਿਆਰਥੀਆਂ ਨੇ ਬੈਂਕਾਕ ਵਿੱਚ ਹੋਈ ਹੀਰੋਜ਼ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ-2025 ਵਿੱਚ ਹਿੱਸਾ ਲੈ ਕੇ 2 ਤਗਮੇ ਜਿੱਤੇ। ਇਸ ਚੈਂਪੀਅਨਸ਼ਿਪ ਵਿੱਚ 27 ਦੇਸ਼ਾਂ ਦੇ ਲਗਪਗ 4068 ਖਿਡਾਰੀਆਂ ਨੇ ਹਿੱਸਾ ਲਿਆ ਸੀ। ਸਕੂਲ ਦੀ ਵਿਦਿਆਰਥਣ ਅੰਜਲੀ ਨੇ...
Advertisement
ਸਕਾਲਰਜ਼ ਪਬਲਿਕ ਸਕੂਲ ਰਾਜਪੁਰਾ ਦੇ ਦੋ ਵਿਦਿਆਰਥੀਆਂ ਨੇ ਬੈਂਕਾਕ ਵਿੱਚ ਹੋਈ ਹੀਰੋਜ਼ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ-2025 ਵਿੱਚ ਹਿੱਸਾ ਲੈ ਕੇ 2 ਤਗਮੇ ਜਿੱਤੇ। ਇਸ ਚੈਂਪੀਅਨਸ਼ਿਪ ਵਿੱਚ 27 ਦੇਸ਼ਾਂ ਦੇ ਲਗਪਗ 4068 ਖਿਡਾਰੀਆਂ ਨੇ ਹਿੱਸਾ ਲਿਆ ਸੀ। ਸਕੂਲ ਦੀ ਵਿਦਿਆਰਥਣ ਅੰਜਲੀ ਨੇ ਚਾਂਦੀ ਅਤੇ ਹਰਜੋਤ ਸਿੰਘ ਨੇ ਕਾਂਸੀ ਦਾ ਤਗਮਾ ਜਿੱਤਿਆ। ਸਕੂਲ ਦੇ ਚੇਅਰਮੈਨ ਤਰਸੇਮ ਜੋਸ਼ੀ ਨੇ ਦੋਵਾਂ ਖਿਡਾਰੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਡਾਇਰੈਕਟਰ ਸੁਦੇਸ਼ ਜੋਸ਼ੀ ਨੇ ਕਿਹਾ ਕਿ ਇਹ ਵਿਦਿਆਰਥੀ ਸਕੂਲ ਦਾ ਮਾਣ ਹਨ। ਉਨ੍ਹਾਂ ਦੀ ਪ੍ਰਾਪਤੀ ਉਨ੍ਹਾਂ ਦੀ ਮਿਹਨਤ ਦਾ ਪ੍ਰਤੀਕ ਹੈ। ਸਕੂਲ ਦੀ ਪ੍ਰਿੰਸੀਪਲ ਭਾਰਤੀ ਜੋਸ਼ੀ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸੇ ਤਰ੍ਹਾਂ ਅੱਗੇ ਵਧਦੇ ਰਹਿਣ ਲਈ ਉਤਸ਼ਾਹਿਤ ਕੀਤਾ।
Advertisement
Advertisement