ਸਕੂਲ ਦੇ ਸਲਾਨਾ ਸਮਾਗਮ ’ਚ ਵਿਦਿਆਰਥੀਆਂ ਦਾ ਸਨਮਾਨ
ਇਥੇ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦਾ ਸਲਾਨਾ ਸਮਾਗਮ ਸਨਾਤਨ ਧਰਮ ਕੁਮਾਰ ਸਭਾ ਦੇ ਪ੍ਰਧਾਨ ਬਾਲ ਕ੍ਰਿਸ਼ਨ ਸਿੰਗਲਾ ਅਤੇ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਮੁਨੀਸ਼ ਗੋਇਲ ਦੀ ਅਗਵਾਈ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ।
ਪ੍ਰਿੰਸੀਪਲ ਡਾਕਟਰ ਡੋਲੀ ਲਰੋਇਆ ਵੱਲੋਂ ਸਲਾਨਾ ਰਿਪੋਰਟ ਪੇਸ਼ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਜਤਿੰਦਰ ਕੁਮਾਰ ਸੈਣੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਆ ਰਹੀਆਂ ਨਵੀਆਂ ਤਬਦੀਲੀਆਂ ਬਾਰੇ ਜਾਣੂ ਕਰਵਾਇਆ ਅਤੇ ਪੜ੍ਹਾਈ ਦੇ ਨਾਲ ਨਾਲ ਕਿੱਤਾ ਮੁਖੀ ਕੋਰਸ ਕਰਨ ਲਈ ਪ੍ਰੇਰਿਆ।
ਸਨਾਤਨ ਧਰਮ ਕੁਮਾਰ ਸਭਾ ਦੀਆਂ ਵਿਦਿਅਕ ਸੰਸਥਾਵਾਂ ਦੇ ਚੇਅਰਮੈਨ ਮੁਨੀਸ਼ ਗੋਇਲ ਨੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਬੰਧਕ ਕਮੇਟੀ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ। ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਦੀ ਓਵਰਆਲ ਵਿਦਿਆ ਸਾਗਰ ਟਰਾਫੀ ਚੇਨਾਬ ਹਾਊਸ ਨੇ ਜਿੱਤੀ। ਅੰਤ ਵਿੱਚ ਸਕੂਲ ਦੇ ਪ੍ਰਬੰਧਕ ਅਧਿਕਾਰੀ ਨਵਨੀਤ ਕੁਮਾਰ ਵੱਲੋਂ ਮੁੱਖ ਮਹਿਮਾਨ ਜਤਿੰਦਰ ਕੁਮਾਰ ਸੈਣੀ ਅਤੇ ਵਿਸ਼ੇਸ਼ ਮਹਿਮਾਨਾ ਦਾ ਧੰਨਵਾਦ ਕੀਤਾ।
ਇਸ ਮੌਕੇ ਮਨੀਸ਼ ਗੋਇਲ, ਰਜੇਸ਼ ਜਿੰਦਲ, ਪ੍ਰਵੇਸ਼ ਮੰਗਲਾ, ਸੰਜੇ ਸਿੰਗਲਾ, ਬਰਿੰਦਰ ਕੁਮਾਰ ਢੂੰਡੀਆ, ਜੀਵਨ ਕੁਮਾਰ ਗਰਗ, ਸੁਮਨ ਗੁਪਤਾ, ਦੇਵੀ ਦਿਆਲ, ਹਰਬੰਸ ਬਾਂਸਲ, ਪਵਨ ਗੋਇਲ, ਉਰਮਿਲ ਪੁਰੀ ਅਤੇ ਰਾਜੇਸ਼ ਪੰਜੋਲਾ ਆਦਿ ਵੀ ਮੌਜੂਦ ਸਨ।
