ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਤਿ-ਆਧੁਨਿਕ ਕਿਊ ਆਰ ਵੀ ਰੈਸਕਿਊ ਲੋਕ ਸੇਵਾ ਲਈ ਸਮਰਪਿਤ

ਅੱਗ ਲੱਗਣ ਨਾਲ ਨਜਿੱਠਣ ਲਈ ਕਾਰਗਰ ਸਾਬਤ ਹੋਵੇਗੀ ਨਵੀਂ ਅੱਗ ਬੁਝਾਊ ਗੱਡੀ: ਜੌੜਾਮਾਜਰਾ
ਅੱਗ ਬੁਝਾਊ ਗੱਡੀ ਸਮਾਣਾ ਵਾਸੀਆਂ ਦੀ ਸੇਵਾ ਵਿੱਚ ਸਪੁਰਦ ਕਰਦੇ ਹੋਏ ਵਿਧਾਇਕ ਜੌੜਾਮਾਜਰਾ ਤੇ ਹੋਰ।
Advertisement
ਪੰਜਾਬ ਸਰਕਾਰ ਵੱਲੋਂ ਸਥਾਨਕ ਫਾਇਰ ਸਟੇਸ਼ਨ ਲਈ ਭੇਜੀ ਗਈ 45 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਨਵੀਂ ਅਤਿ-ਆਧੁਨਿਕ ਅੱਗ ਬੁਝਾਊ ਕਿਊ.ਆਰ.ਵੀ. ਗੱਡੀ ਨੂੰ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੇ ਰਿਬਨ ਕੱਟ ਕੇ ਸ਼ਹਿਰ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤਾ।ਵਿਧਾਇਕ ਜੌੜਾਮਾਜਰਾ ਤੇ ਫਾਇਰ ਅਫ਼ਸਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਇਹ ਨਵੀਂ ਅੱਗ ਬੁਝਾਊ ਗੱਡੀ ਕਿਸੇ ਵੀ ਅੱਗ ਲੱਗਣ ਦੀ ਸੂਰਤ ’ਚ ਤੰਗ ਰਿਹਾਇਸ਼ੀ ਖੇਤਰਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਸਮੇਤ ਭਾਰੀ ਉਪਕਰਨਾਂ ਦੇ ਆਉਣ ਤੋਂ ਪਹਿਲਾਂ ਸ਼ੁਰੂਆਤੀ ਪੜਾਅ ’ਤੇ ਅੱਗ ਬੁਝਾਉਣ ਸਮੇਤ ਅਜਿਹੀਆਂ ਸਥਿਤੀਆਂ, ਜਿੱਥੇ ਵੱਡੀਆਂ ਗੱਡੀਆਂ ਦੇ ਪਹੁੰਚਣ ’ਚ ਦਿੱਕਤ ਹੁੰਦੀ ਹੈ, ਵਿਖੇ ਵੀ ਅੱਗ ਬੁਝਾਉਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਇਹ ਨਵੀਂ ਗੱਡੀ ਕਿਸੇ ਵੀ ਵੱਡੀ ਬਿਲਡਿੰਗ ਦੇ ਉਪਰ ਚੜ੍ਹਨ ਲਈ ਪੌੜੀ ਸਮੇਤ ਕਟਰ, ਅੱਗ ਬੁਝਾਊ ਕੈਮੀਕਲ ਹੋਰ ਅਤਿ-ਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ। ਉਨ੍ਹਾਂ ਸ਼ਹਿਰ ਦੇ ਭੀੜ-ਭੜਕੇ ਬਜ਼ਾਰਾਂ ਲਈ ਜਿੱਥੇ ਉਕਤ ਗੱਡੀਆਂ ਨੂੰ ਅੱਗ ਬਝਾਉਣ ਲਈ ਦਿੱਕਤ ਆਉਂਦੀ ਹੈ, ਉਨ੍ਹਾਂ ਥਾਵਾਂ ਵਾਸਤੇ ਛੋਟੀ ਪਿਕਅੱਪ ਫਾਇਰ ਸੇਫਟੀ ਗੱਡੀ ਲਈ ਵੀ ਡਿਮਾਂਡ ਭੇਜੀ ਹੋਈ ਹੈ।

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਪੀ.ਏ. ਗੁਰਦੇਵ ਸਿੰਘ ਟਿਵਾਣਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰਅਪਾਰ ਸਿੰਘ, ਫਾਇਰ ਅਫ਼ਸਰ ਰਾਜਿੰਦਰ ਸਿੰਘ, ਕੌਂਸਲਰ ਧਰਮਪਾਲ, ਸੰਜੇ ਕੁਮਾਰ, ਰਮੀ ਸ਼ਰਮਾ, ਰਵਿੰਦਰ ਸੋਹਲ, ਰਾਣਾ ਵਿਰਕ, ਸੰਜੇ ਸਿੰਗਲਾ, ਰਾਜੂ ਛਾਬੜਾ, ਵਿਸ਼ਾਲ ਜਿੰਦਲ, ਇੰਚਾਰਜ ਸਰਬਜੀਤ ਸਿੰਘ ਅਤੇ ਸਮੂਹ ਅਮਲੇ ਸਮੇਤ ਹੋਰ ਪਤਵੰਤੇ ਮੌਜੂਦ ਸਨ।

Advertisement

 

Advertisement
Show comments