ਕਾਰੋਬਾਰ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੇ ਕਈ ਅਹਿਮ ਫ਼ੈਸਲੇ ਲਏ: ਗੁਪਤਾ
ਓ ਟੀ ਐੱਸ ਵਪਾਰੀ ਵਰਗ ਲਈ ਦੀਵਾਲੀ ਦਾ ਤੋਹਫ਼ਾ: ਧਮੌਲੀ
Advertisement
ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਸਕੱਤਰ ਸੰਜੀਵ ਗੁਪਤਾ ਨੇ ਇੱਥੇ ਟਰੇਡ ਵਿੰਗ ਦੇ ਦਫ਼ਤਰ ’ਚ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ ਵੱਲੋਂ ਰੱਖੀ ਮੀਟਿੰਗ ਦੌਰਾਨ ਕਿਾਹ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵਪਾਰ ਤੇ ਸਨਅਤ ਨੂੰ ਹੁਲਾਰਾ ਦੇਣ ਵਾਸਤੇ ਵੱਡੇ ਫ਼ੈਸਲੇ ਕੀਤੇ ਹਨ। ਦੀਵਾਲੀ ਮੌਕੇ ਵਪਾਰੀਆਂ ਲਈ ਵੱਡਾ ਤੋਹਫ਼ੇ ਦੇ ਤੌਰ ’ਤੇ ‘ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2025’ (ਓ ਟੀ ਐੱਸ) ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸਕੀਮ 1 ਅਕਤੂਬਰ ਤੋਂ 30 ਦਸੰਬਰ 2025 ਤੱਕ ਲਾਗੂ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਇੱਕ ਕਰੋੜ ਤੱਕ ਦੇ ਮਾਮਲਿਆਂ ਵਿੱਚ ਟੈਕਸ ਉੱਤੇ 50 ਫ਼ੀਸਦੀ ਛੋਟ ਤੇ ਵਿਆਜ-ਜੁਰਮਾਨਾ ਮੁਆਫ਼ ਹੋਵੇਗਾ। ਇਸੇ ਤਰ੍ਹਾਂ 1 ਤੋਂ 25 ਕਰੋੜ ਤੱਕ ਦੇ ਕੇਸਾਂ ਵਿੱਚ ਟੈਕਸ ਉੱਤੇ 25 ਫ਼ੀਸਦੀ ਛੋਟ ਮਿਲੇਗੀ ਜਦਕਿ 25 ਕਰੋੜ ਤੋਂ ਵੱਧ ਦੇ ਕੇਸਾਂ ਵਿੱਚ 10 ਫ਼ੀਸਦੀ ਛੋਟ ਦਿੱਤੀ ਜਾਵੇਗੀ। ਸਰਕਾਰ ਨੇ ਸ਼ੈਲਰ ਮਾਲਕਾਂ ਦੇ ਕੇਸਾਂ ਦਾ ਨਿਬੇੜਾ ਕਰਨ ਲਈ ਵੀ ਇਹ ਸਕੀਮ ਲਾਗੂ ਕੀਤੀ ਹੈ ਤਾਂ ਕਿ ਡਿਫਾਲਟਰ ਚੌਲ ਮਿੱਲਾਂ ਨੂੰ ਮੁੜ ਕਾਰਜਸ਼ੀਲ ਕਰਕੇ ਰੋਜ਼ਗਾਰ ਤੇ ਕਿਸਾਨਾਂ ਨੂੰ ਲਾਭ ਮਿਲ ਸਕੇ। ਇਸੇ ਦੇ ਨਾਲ ਹੀ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਐਕਟ 2017 ਵਿੱਚ ਕੇਂਦਰੀ ਜੀ ਐੱਸ ਟੀ ਦੀਆਂ ਸੋਧਾਂ ਅਨੁਸਾਰ ਤਬਦੀਲੀਆਂ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਇਸ ਮੌਕੇ ਸ੍ਰੀ ਧਮੌਲੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਓ ਟੀ ਐੱਸ ਵਪਾਰੀ ਵਰਗ ਲਈ ਦੀਵਾਲੀ ਦਾ ਤੋਹਫ਼ਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵਪਾਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ। ਇਸ ਮੌਕੇ ਹਲਕਾ ਰਾਜਪੁਰਾ ਟਰੇਡ ਵਿੰਗ ਦੇ ਪ੍ਰਧਾਨ ਟਿੰਕੂ ਬਾਂਸਲ ਵੀ ਮੌਜੂਦ ਸਨ।
Advertisement
Advertisement