ਨਾਟਕ ‘ਖਿੜਦੇ ਰਹਿਣ ਗੁਲਾਬ’ ਦਾ ਮੰਚਨ
ਪੰਜਾਬੀ ਯੂਨੀਵਰਸਿਟੀ ਵਿੱਚ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਦੂਜੇ ਦਿਨ ‘ਖਿੜਦੇ ਰਹਿਣ ਗੁਲਾਬ’ ਨਾਟਕ ਖੇਡਿਆ। ਗਦਰੀ ਗੁਲਾਬ ਕੌਰ ਦੇ ਜੀਵਨ ’ਤੇ ਆਧਾਰਿਤ ਸ਼ਬਦੀਸ਼ ਦੇ ਲਿਖੇ ਇਸ ਸੋਲੋ ਨਾਟਕ ਨੂੰ ਅਨੀਤਾ ਸ਼ਬਦੀਸ਼ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਨਾਟਕ ਇਸ...
Advertisement
ਪੰਜਾਬੀ ਯੂਨੀਵਰਸਿਟੀ ਵਿੱਚ 11ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫੈਸਟੀਵਲ ਦੇ ਦੂਜੇ ਦਿਨ ‘ਖਿੜਦੇ ਰਹਿਣ ਗੁਲਾਬ’ ਨਾਟਕ ਖੇਡਿਆ। ਗਦਰੀ ਗੁਲਾਬ ਕੌਰ ਦੇ ਜੀਵਨ ’ਤੇ ਆਧਾਰਿਤ ਸ਼ਬਦੀਸ਼ ਦੇ ਲਿਖੇ ਇਸ ਸੋਲੋ ਨਾਟਕ ਨੂੰ ਅਨੀਤਾ ਸ਼ਬਦੀਸ਼ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਨਾਟਕ ਇਸ ਮਹਾਨ ਔਰਤ ਗਦਰੀ ਗੁਲਾਬ ਕੌਰ ਦੇ ਯੋਗਦਾਨ ਨੂੰ ਦਰਸਾਉਂਦਾ ਹੈ। ਨਾਟਕ ਵਿੱਚ ਅਦਾਕਾਰਾ ਅਨੀਤਾ ਸ਼ਬਦੀਸ਼ ਨੇ ਆਪਣੇ ਸਾਲਾਂ ਬੱਧੀ ਰੰਗਮੰਚ ਤਜਰਬੇ ਨਾਲ ਲੋਕਾਂ ਨੂੰ ਮੰਤਰ ਮੁਗਧ ਕਰ ਦਿੱਤਾ। ਨਾਟਕ ਦਾ ਸੈੱਟ ਡਾ. ਲੱਖਾ ਲਹਿਰੀ ਨੇ ਤਿਆਰ ਕੀਤਾ। ਮੰਚ ਸੰਚਾਲਕ ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਥੀਏਟਰ ਨੂੰ ਦੇਣ ਬਾਰੇ ਦੱਸਿਆ।
Advertisement
Advertisement
