ਹਾਸ ਰਸ ਨਾਟਕ ‘ਪੰਚ ਲਾਈਟ’ ਦਾ ਮੰਚਨ
ਉੱਤਰੀ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਵੱਲੋਂ ਕੇਂਦਰ ਦੇ ਨਿਰਦੇਸ਼ਕ ਜਨਾਬ ਐੱਮ ਫੁਰਕਾਨ ਖ਼ਾਨ ਦੀ ਅਗਵਾਈ ਵਿੱਚ ਹਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਕਰਵਾਈ ਜਾਂਦੀ ਪਟਿਆਲਾ ਨਾਟਕ ਲੜੀ ਤਹਿਤ ਇਸ ਵਾਰ ਕੁਰੂਕਸ਼ੇਤਰ ਦੇ ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਪੰਚ...
Advertisement
ਉੱਤਰੀ ਖੇਤਰ ਸੱਭਿਆਚਾਰ ਕੇਂਦਰ ਪਟਿਆਲਾ ਵੱਲੋਂ ਕੇਂਦਰ ਦੇ ਨਿਰਦੇਸ਼ਕ ਜਨਾਬ ਐੱਮ ਫੁਰਕਾਨ ਖ਼ਾਨ ਦੀ ਅਗਵਾਈ ਵਿੱਚ ਹਰ ਮਹੀਨੇ ਦੇ ਦੂਜੇ ਸ਼ਨਿਚਰਵਾਰ ਨੂੰ ਕਰਵਾਈ ਜਾਂਦੀ ਪਟਿਆਲਾ ਨਾਟਕ ਲੜੀ ਤਹਿਤ ਇਸ ਵਾਰ ਕੁਰੂਕਸ਼ੇਤਰ ਦੇ ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਪੰਚ ਲਾਈਟ ਨਾਟਕ ਦਾ ਸ਼ਾਨਦਾਰ ਮੰਚਨ ਕੀਤਾ, ਜਿਸ ਨੇ ਦਰਸ਼ਕਾਂ ਨੂੰ ਹਸਾ-ਹਸਾ ਕੇ ਲੋਟ-ਪੋਟ ਕਰ ਦਿੱਤਾ।
ਕੁਰੂਕਸ਼ੇਤਰ ਦੇ ਨਿਊ ਉਥਾਨ ਥੀਏਟਰ ਗਰੁੱਪ ਦੇ ਕਲਾਕਾਰਾਂ ਨੇ ਬਿਹਤਰੀਨ ਅਦਾਕਾਰੀ ਅਤੇ ਵਿਕਾਸ ਸ਼ਰਮਾ ਦੇ ਨਿਰਦੇਸ਼ਨ ਵਿੱਚ ਫਨਿਸ਼ਵਰ ਨਾਥ ਰੇਣੂ ਦੀ ਬਹੁ-ਚਰਚਿਤ ਕਹਾਣੀ ਪੰਚ ਲਾਈਟ ਬਿਹਾਰ ਦੇ ਇੱਕ ਪਿੰਡ ਦੇ ਭੋਲੇ-ਭਾਲੇ ਲੋਕਾਂ ਦੁਆਲੇ ਘੁੰਮਦੀ ਹੈ। ਨਾਟਕ ਵਿਚ ਗੋਧਨ ਦੀ ਭੂਮਿਕਾ ਡਾ. ਰਾਜੀਵ ਕੁਮਾਰ ਅਤੇ ਮੁਨਰੀ ਦੀ ਭੂਮਿਕਾ ਮਨੂ ਮਹਿਕ ਮਲਿਆਨ ਨੇ ਨਿਭਾਈ। ਇਸੇ ਤਰ੍ਹਾਂ ਬਾਕੀ ਕਿਰਦਾਰਾਂ ਵਿੱਚ ਨਿਕੇਤਾ ਸ਼ਰਮਾ, ਸ਼ਿਵ ਕੁਮਾਰ, ਚੰਚਲ ਸ਼ਰਮਾ, ਕੰਚਨ ਯਾਦਵ, ਵਿਕਾਸ ਸ਼ਰਮਾ, ਗੌਰਵ ਦੀਪਕ ਜਾਂਗੜਾ ਰਾਜਕੁਮਾਰੀ, ਸੁਨੈਨਾ, ਪਾਰਥ ਸ਼ਰਮਾ, ਸਾਹਿਲ ਖ਼ਾਨ, ਸੁਰਿਆ ਚਾਵਲਾ, ਨਿਖਿਲ ਪਾਰਚਾ, ਪ੍ਰਿਅੰਸੂ ਬਾਂਸਲ, ਰਾਜਵੀਰ ਰਾਜੂ, ਚਮਨ ਚੌਹਾਨ ਅਤੇ ਦੇਵੀ ਦੱਤ ਨੇ ਆਪਣੀ ਭੂਮਿਕਾਵਾਂ ਨਿਭਾਈਆ।
Advertisement
Advertisement
