ਨਾਟਕ ‘ਸਲਾਮ ਮੇਰੇ ਸੂਰਜਾ’ ਦਾ ਮੰਚਨ
ਬਾਲ ਕਲਾਕਾਰ ਗਗਨ ਦੀ ਪੇਸ਼ਕਾਰੀ ਨੇ ਦਰਸ਼ਕ ਝੰਜੋਡ਼ੇ
Advertisement
ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਬਾਲ ਰੰਗਮੰਚ ਉਤਸਵ ਦਾ ਦੂਜਾ ਦਿਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਰਾਖਵਾਂ ਸੀ। ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਅਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਉਤਸਵ ਦੀਆਂ ਪੇਸ਼ਕਾਰੀਆਂ ਵਿਚ ਕੁਦਰਤੀ, ਸਮਾਜਿਕ ਅਤੇ ਆਰਥਿਕ ਤੌਰ ’ਤੇ ਹਾਸ਼ੀਆਗ੍ਰਸਤ ਬੱਚਿਆਂ ਨੂੰ ਸਮਰਪਿਤ ਸੀ।
ਡੈਫ ਐਂਡ ਬਲਾਈਂਡ ਸਕੂਲ ਸੈਫ਼ਦੀਪੁਰ ਦੇ ਪ੍ਰਿੰਸੀਪਲ ਰੇਨੂੰ ਬਾਲਾ ਤੇ ਡਾ. ਸਤੀਸ਼ ਕੁਮਾਰ ਵਰਮਾ ਪ੍ਰਧਾਨਗੀ ਮੰਡਲ ’ਚ ਸ਼ਾਮਲ ਰਹੇ ਤੇ ਰੰਗਕਰਮੀ ਜਗਜੀਤ ਸਰੀਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ‘ਸਲਾਮ ਮੇਰੇ ਸੂਰਜਾ’ ਨਾਂ ਦੇ ਨਾਟਕ ’ਚ ਬਾਲ ਕਲਾਕਾਰ ਗਗਨ ਦੀ 35 ਮਿੰਟ ਦੀ ਸੋਲੋ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ।
Advertisement
ਡਾ. ਕੁਲਦੀਪ ਸਿੰਘ ਦੀਪ ਵੱਲੋਂ ਲਿਖੇ ਅਤੇ ਅੰਮ੍ਰਿਤਪਾਲ ਮੰਘਾਣੀਆਂ ਦੇ ਨਿਰਦੇਸ਼ਨ ਹੇਠ ਨਾਟ ਇਸ ਬੱਚੇ ਦੀ ਆਤਮਕਥਾ ’ਤੇ ਆਧਾਰਿਤ ਸੀ।
ਮੇਲੇ ਦਾ ਦੂਜਾ ਸਿਖਰ ਗੁਰਦੀਪ ਗਾਮੀਵਾਲਾ ਅਤੇ ਪ੍ਰਿਤਪਾਲ ਚਹਿਲ ਦੀ ਨਿਰਦੇਸ਼ਨਾ ਹੇਠ ਸਰਕਾਰੀ ਹਾਈ ਅਤੇ ਪ੍ਰਾਇਮਰੀ ਸਕੂਲ ਵੱਲੋਂ ਪੇਸ਼ ‘ਸਾਡੇ ਹਿੱਸੇ ਦਾ ਅੰਬਰ’ ਨਾਂ ਹੇਠ ਪੇਸ਼ ਲਘੂ ਸੰਗੀਤ ਨਾਟਕ ਸੀ। ਜੱਜ ਸੰਤੋਖ ਸਾਗਰ ਅਤੇ ਗੁਰਨੈਬ ਮੰਘਾਣੀਆਂ ਨੇ ਬੈਸਟ ਐਕਟਰ ਅਤੇ ਐਕਟਰੈੱਸ ਦੀ ਚੋਣ ਕੀਤੀ। ਅਧਿਆਪਕਾ ਬਲਵਿੰਦਰ ਕੌਰ ਨੇ ਆਪਣੇ ਪਤੀ ਮਰਹੂਮ ਬਲਜੀਤ ਸਿੰਘ ਦੀ ਯਾਦ ਵਿਚ 5100 ਰੁਪਏ ਦਾ ਅਧਿਆਪਕ ਐਵਾਰਡ ਅੰਮ੍ਰਿਤਪਾਲ ਮੰਘਾਣੀਆਂ ਨੂੰ ਦਿੱਤਾ ਗਿਆ।
Advertisement
