ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬੀ ’ਵਰਸਿਟੀ ’ਚ ਅਪਰੇਸ਼ਨ ਸਿੰਧੂਰ ਬਾਰੇ ਵਿਸ਼ੇਸ਼ ਸਮਾਰੋਹ

ਪੰਜਾਬੀ ਯੂਨੀਵਰਸਿਟੀ ਵਿੱਚ ਭਾਰਤੀ ਸੈਨਾ ਦੇ ਅਧਿਕਾਰੀਆਂ ਵੱਲੋਂ ਆਪਣੇ ਵਿਸ਼ੇਸ਼ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਅਪਰੇਸ਼ਨ ਸਿੰਧੂਰ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਿਸ ਵਿੱਚ ਭਾਰਤੀ ਸੈਨਾ ਤੋਂ ਬ੍ਰਿਗੇਡੀਅਰ ਪਿਊਸ਼...
ਬ੍ਰਿਗੇਡੀਅਰ ਪਿਊਸ਼ ਬੱਬਰਵਾਲ ਦਾ ਸਨਮਾਨ ਕਰਦੇ ਹੋਏ ਵੀਸੀ ਜਗਦੀਪ ਸਿੰਘ।
Advertisement
ਪੰਜਾਬੀ ਯੂਨੀਵਰਸਿਟੀ ਵਿੱਚ ਭਾਰਤੀ ਸੈਨਾ ਦੇ ਅਧਿਕਾਰੀਆਂ ਵੱਲੋਂ ਆਪਣੇ ਵਿਸ਼ੇਸ਼ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਅਪਰੇਸ਼ਨ ਸਿੰਧੂਰ ਬਾਰੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਸਮਾਗਮ ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਜਿਸ ਵਿੱਚ ਭਾਰਤੀ ਸੈਨਾ ਤੋਂ ਬ੍ਰਿਗੇਡੀਅਰ ਪਿਊਸ਼ ਬੱਬਰਵਾਲ ਨੇ ‘ਅਪਰੇਸ਼ਨ ਸਿੰਧੂਰ’ ਦੇ ਵੱਖ-ਵੱਖ ਪੱਖਾਂ ਬਾਰੇ ਤੱਥ ਅਧਾਰਿਤ ਗੱਲਬਾਤ ਕੀਤੀ।

ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਅਪਰੇਸ਼ਨ ਸਿੰਧੂਰ ਕਿਸ ਤਰ੍ਹਾਂ ਹੋਂਦ ਵਿੱਚ ਆਇਆ, ਉਹ ਕਿਹੜੀਆਂ ਚੁਣੌਤੀਆਂ ਅਤੇ ਧਮਕੀਆਂ ਸਨ ਜਿਸ ਕਾਰਨ ਅਪਰੇਸ਼ਨ ਸਿੰਧੂਰ ਚਲਾਉਣਾ ਪਿਆ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਵਿਸ਼ਵ ਦੀਆਂ ਸਭ ਤੋਂ ਸਮਰੱਥ ਸੈਨਾਵਾਂ ਵਿੱਚੋਂ ਇੱਕ ਸੈਨਾ ਹੈ ਜੋ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ਼ ਨਜਿੱਠਣ ਲਈ ਤਿਆਰ ਬਰ ਤਿਆਰ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੈਨਾ ਆਪਣੀ ਸਮਰੱਥਾ ਅਤੇ ਸਮਝਦਾਰੀ ਨਾਲ ਮਸਲਿਆਂ ਨੂੰ ਨਜਿੱਠਦੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ, ‘‘ਹੁਣ ਜਦੋਂ ਅਸੀਂ ਸੂਚਨਾ ਦੀ ਭਰਮਾਰ ਵਾਲੇ ਦੇ ਦੌਰ ਵਿੱਚ ਜੀਅ ਰਹੇ ਹਾਂ ਤਾਂ ਬਹੁਤ ਸਾਰੀਆਂ ਗ਼ਲਤ ਸੂਚਨਾਵਾਂ ਅਤੇ ਜਾਣਕਾਰੀਆਂ ਸਾਡੇ ਇਰਦ ਗਿਰਦ ਘੁੰਮਦੀਆਂ ਰਹਿੰਦੀਆਂ ਹਨ ਜੋ ਸਾਡੇ ਮਨਾਂ ਵਿੱਚ ਬਹੁਤ ਸਾਰੇ ਭਰਮ ਪੈਦਾ ਕਰ ਦਿੰਦੀਆਂ ਹਨ। ਸੁਰੱਖਿਆ ਅਤੇ ਯੁੱਧ ਨੀਤੀ ਵਿਭਾਗ ਤੋਂ ਪ੍ਰੋ. ਉਮਰਾਓ ਸਿੰਘ ਵੱਲੋਂ ਸਮੁੱਚੇ ਪ੍ਰੋਗਰਾਮ ਦਾ ਸੰਚਾਲਨ ਕੀਤਾ।

Advertisement

:--

Advertisement