ਗੀਤਕਾਰ ਸ਼ੈਲੀ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਬੌਲੀਵੁੱਡ ਦੇ ਉੱਘੇ ਗੀਤਕਾਰ ਸ਼ੈਲੀ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਇਥੇ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਸ਼ੈਲੀ ਨੇ ਆਪਣੀ ਜ਼ਿੰਦਗੀ ਅਤੇ ਰਚਨਾਵਾਂ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੌਲੀਵੁੱਡ ਦੀਆਂ ਬਹੁਤ...
Advertisement
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿੱਚ ਬੌਲੀਵੁੱਡ ਦੇ ਉੱਘੇ ਗੀਤਕਾਰ ਸ਼ੈਲੀ ਨੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਇਥੇ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਸ਼ੈਲੀ ਨੇ ਆਪਣੀ ਜ਼ਿੰਦਗੀ ਅਤੇ ਰਚਨਾਵਾਂ ਬਾਰੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬੌਲੀਵੁੱਡ ਦੀਆਂ ਬਹੁਤ ਸਾਰੀਆਂ ਫ਼ਿਲਮਾਂ ਜਿਵੇਂ ’ਦੇਵ ਡੀ’, ‘ਉੜਤਾ ਪੰਜਾਬ’, ‘ਮਨਮਰਜ਼ੀਆਂ’, ‘ਅਲਮੋਸਟ ਪਿਆਰ’ ਅਤੇ ’ਟਿੱਕੂ ਵੈਡਜ਼ ਸ਼ੇਰੂ’ ਆਦਿ ਲਈ ਗੀਤ ਲਿਖਦਿਆਂ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰਸਿੱਧ ਸੰਗੀਤਕਾਰ ਅਤੇ ਨਿਰਦੇਸ਼ਕਾਂ ਏ ਆਰ ਰਹਿਮਾਨ, ਅਮਿਤ ਤ੍ਰਿਵੇਦੀ, ਅਨੁਰਾਗ ਕਸ਼ਯਪ ਨਾਲ ਕੰਮ ਕਰਨ ਦੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਇਸ ਸੰਵਾਦ ਦੀ ਸ਼ੁਰੂਆਤ ਕਰਦਿਆਂ ਵਿਭਾਗ ਮੁਖੀ ਡਾ. ਧਰਮਜੀਤ ਸਿੰਘ ਨੇ ਸ਼ੈਲੀ ਦੀ ਲਿਖਣ ਪ੍ਰਕਿਰਿਆ ਅਤੇ ਗੀਤ-ਨਿਰਮਾਣ ਦੀ ਕਲਾ ਬਾਰੇ ਚਰਚਾ ਕੀਤੀ।
Advertisement
Advertisement
