ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਾਫਟਬਾਲ: ਪਟਿਆਲਾ ਦੇ ਮੁੰਡਿਆਂ ਨੇ ਚਾਂਦੀ ਜਿੱਤੀ

ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਹੋਈਆਂ 69ਵੀਂਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਅੰਡਰ-17 ਪਟਿਆਲਾ ਜ਼ਿਲ੍ਹੇ ਦੇ ਲੜਕਿਆਂ ਨੇ ਸਾਫਟਬਾਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਮੈਚ ਵਿੱਚ ਬੈੱਸਟ...
ਜੇਤੂ ਟੀਮ ਨਾਲ ਕੋਚ ਤੇ ਅਧਿਕਾਰੀ। -ਫੋਟੋ: ਅਕੀਦਾ
Advertisement
ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿੱਚ ਹੋਈਆਂ 69ਵੀਂਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਅੰਡਰ-17 ਪਟਿਆਲਾ ਜ਼ਿਲ੍ਹੇ ਦੇ ਲੜਕਿਆਂ ਨੇ ਸਾਫਟਬਾਲ ਵਿੱਚ ਦੂਜਾ ਸਥਾਨ ਪ੍ਰਾਪਤ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਮੈਚ ਵਿੱਚ ਬੈੱਸਟ ਕੈਚਰ ਅਰਮਾਨ ਸਿੰਘ ਤੇ ਬੈੱਸਟ ਆਲਰਾਊਂਡਰ ਟੀਮ ਦੇ ਕੈਪਟਨ ਮਨਿੰਦਰ ਸਿੰਘ ਰਹੇ। ਦੋਵਾਂ ਖਿਡਾਰੀਆਂ ਨੂੰ ਜ਼ਿਲ੍ਹਾ ਸਾਫਟਬਾਲ ਐਸੋਸੀਏਸ਼ਨ ਸੰਗਰੂਰ ਵੱਲੋਂ 1100 ਨਕਦ ਇਨਾਮ ਨਾਲ ਸਨਮਾਨਿਆ ਗਿਆ। ਟੀਮ ਦੇ ਕੋਚ ਪਵਿੱਤਰ ਸਿੰਘ, ਮੈਨੇਜਰ ਹਰੀਸ਼ ਸਿੰਘ ਰਾਵਤ ਨੇ ਖਿਡਾਰੀਆਂ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਵਰਿੰਦਰ ਸਿੰਘ, ਗੁਰਪ੍ਰੀਤ ਸਿੰਘ ਡਾਟਾ ਐਂਟਰੀ ਆਪਰੇਟਰ, ਹਰਦੀਪ ਸਿੰਘ, ਹਰਪ੍ਰੀਤ ਕੌਰ, ਗੌਰਵ ਵਿਰਦੀ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਗੱਜੂਮਾਜਰਾ ਹਾਜ਼ਰ ਸਨ। 

 

Advertisement

Advertisement
Show comments