ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਨਾਥ ਬੱਚੀਆਂ ਦੇ ਮਕਾਨ ਦੀ ਸਮਾਜ ਸੇਵੀਆਂ ਨੇ ਉਸਾਰੀ ਸ਼ੁਰੂ ਕਰਵਾਈ

ਨਿੱਜੀ ਪੱਤਰ ਪ੍ਰੇਰਕ ਰਾਜਪੁਰਾ, 13 ਜੁਲਾਈ ਨੇੜਲੇ ਪਿੰਡ ਸ਼ਾਮਦੂ ਕੈਂਪ ਵਿੱਚ ਰਹਿ ਰਹੀਆਂ ਗ਼ਰੀਬ ਚਾਰ ਅਨਾਥ ਬੱਚੀਆਂ ਦੇ ਡਿੱਗੇ ਮਕਾਨ ਦੀ ਮੁੜ ਉਸਾਰੀ ਲਈ ਕਈ ਸਮਾਜ ਸੇਵੀਆਂ ਨੇ ਆਪਣੇ ਹੱਥ ਅੱਗੇ ਵਧਾਏ ਹਨ। ਰੋਟਰੀ ਕਲੱਬ ਆਫ਼ ਗ੍ਰੇਟਰ ਰਾਜਪੁਰਾ ਵੱਲੋਂ ਮਾਨਵਤਾ...
ਡਿੱਗੇ ਮਕਾਨ ਦੀ ਉਸਾਰੀ ਸ਼ੁਰੂ ਕਰਵਾਉਂਦੇ ਹੋਏ ਸਮਾਜ ਸੇਵੀ। -ਫ਼ੋਟੋ: ਮਿੱਠਾ
Advertisement

ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 13 ਜੁਲਾਈ

Advertisement

ਨੇੜਲੇ ਪਿੰਡ ਸ਼ਾਮਦੂ ਕੈਂਪ ਵਿੱਚ ਰਹਿ ਰਹੀਆਂ ਗ਼ਰੀਬ ਚਾਰ ਅਨਾਥ ਬੱਚੀਆਂ ਦੇ ਡਿੱਗੇ ਮਕਾਨ ਦੀ ਮੁੜ ਉਸਾਰੀ ਲਈ ਕਈ ਸਮਾਜ ਸੇਵੀਆਂ ਨੇ ਆਪਣੇ ਹੱਥ ਅੱਗੇ ਵਧਾਏ ਹਨ।

ਰੋਟਰੀ ਕਲੱਬ ਆਫ਼ ਗ੍ਰੇਟਰ ਰਾਜਪੁਰਾ ਵੱਲੋਂ ਮਾਨਵਤਾ ਦੀ ਭਲਾਈ ਕਾਰਜ ਦੇ ਪ੍ਰਾਜੈਕਟ ਰੀਹੈਬਲਿਟੇਸ਼ਨ ਤਹਿਤ ਪ੍ਰਾਜੈਕਟ ਚੇਅਰਮੈਨ ਰੋਟੇਰੀਅਨ ਮੇਜਰ ਸਿੰਘ ਅਤੇ ਪ੍ਰਧਾਨ ਰਾਜਿੰਦਰ ਸਿੰਘ ਚਾਨੀ ਦੀ ਅਗਵਾਈ ਹੇਠ ਮਕਾਨ ਦੀ ਉਸਾਰੀ ਸ਼ੁਰੂ ਕਰਵਾਈ ਗਈ ਹੈ। ਇਸ ਮੌਕੇ ਸ੍ਰੀ ਚਾਨੀ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬੀ ਟ੍ਰਬਿਿਊਨ ਵਿੱਚ ਉਕਤ ਲੜਕੀਆਂ ਦੀ ਵੇਦਨਾ ਭਰੀ ਖ਼ਬਰ ਪੜ੍ਹੀ ਸੀ। ਉਨ੍ਹਾਂ ਉਦੋਂ ਹੀ ਆਪਣੇ ਸਾਥੀਆਂ ਅਤੇ ਦਾਨੀ ਸੱਜਣਾਂ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਦਾਨ ਦੀ ਝੜੀ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਮਕਾਨ ਕਾਫ਼ੀ ਨੀਵਾਂ ਸੀ ਇਸ ਲਈ ਇਸ ਦੀ ਛੱਤ ਨੂੰ ਚਾਰ ਫੁੱਟ ਤੱਕ ਉੱਚਾ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਵਿੱਚ ਅਮਰਜੀਤ ਸਿੰਘ ਲਿੰਕਨ, ਸੂਰਜ ਬਾਵਾ, ਵਿਜੈ ਕੁਮਾਰ, ਰਵੀ ਧੀਮਾਨ, ਰਿਸ਼ੀ ਰਾਜ ਸ਼ਰਮਾ, ਰਵਿੰਦਰ ਕੌਰ, ਵਿਕਟਰ ਮਸੀਹ, ਸਤਿੰਦਰ ਸਿੰਘ, ਅਮਿਤ ਕਿੰਗਰ ਤੇ ਦਲੀਪ ਕੁਮਾਰ ਆਦਿ ਹਰ ਧਰਮ ਤੇ ਵਰਗ ਦੇ ਲੋਕਾਂ ਨੇ ਮਾਲੀ ਸਹਾਇਤਾ ਵਿੱਚ ਹਿੱਸਾ ਪਾਇਆ ਹੈ।

ਜ਼ਿਕਰਯੋਗ ਹੈ ਕਿ ਪਿੰਡ ਸ਼ਾਮਦੂ ਕੈਂਪ ਵਿੱਚ 10 ਜੁਲਾਈ ਨੂੰ ਮੀਂਹ ਕਾਰਨ ਚਾਰ ਅਨਾਥ ਲੜਕੀਆਂ ਦਾ ਮਕਾਨ ਡਿੱਗ ਗਿਆ ਸੀ। ਉਨ੍ਹਾਂ ਕੋਲ ਰਹਿਣ ਲਈ ਇਕ ਹੀ ਕਮਰਾ ਸੀ। ਪੰਜਾਬੀ ਟ੍ਰਬਿਿਊਨ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ।

Advertisement
Tags :
ਉਸਾਰੀਅਨਾਥਸਮਾਜਸ਼ੁਰੂਸੇਵੀਆਂਕਰਵਾਈਬੱਚੀਆਂਮਕਾਨ