ਮੇਲੇ ਦੌਰਾਨ ਗੋਲੀਆਂ ਚੱਲੀਆਂ; ਨੌਜਵਾਨ ਜ਼ਖ਼ਮੀ
ਪੱਤਰ ਪ੍ਰੇਰਕ ਸਮਾਣਾ, 1 ਜੁਲਾਈ ਸਮਾਣਾ ਦੇ ਨਗਰ ਕੌਂਸਲ ਦੇ ਸਾਹਮਣੇ ਮੈਦਾਨ ’ਚ ਰਹੇ ਸੱਭਿਆਚਾਰਕ ਮੇਲੇ ’ਚ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ, ਜੋ ਝੂਲਾ ਝੂਲ ਰਹੇ ਇਕ ਨੌਜਵਾਨ ਦੀ ਬਾਂਹ ’ਚ ਲੱਗੀਆਂ। ਨੌਜਵਾਨ ਨੂੰ ਸਰਕਾਰੀ ਹਸਪਤਾਲ...
Advertisement
ਪੱਤਰ ਪ੍ਰੇਰਕ
ਸਮਾਣਾ, 1 ਜੁਲਾਈ
Advertisement
ਸਮਾਣਾ ਦੇ ਨਗਰ ਕੌਂਸਲ ਦੇ ਸਾਹਮਣੇ ਮੈਦਾਨ ’ਚ ਰਹੇ ਸੱਭਿਆਚਾਰਕ ਮੇਲੇ ’ਚ ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾ ਦਿੱਤੀਆਂ, ਜੋ ਝੂਲਾ ਝੂਲ ਰਹੇ ਇਕ ਨੌਜਵਾਨ ਦੀ ਬਾਂਹ ’ਚ ਲੱਗੀਆਂ। ਨੌਜਵਾਨ ਨੂੰ ਸਰਕਾਰੀ ਹਸਪਤਾਲ ਤੋਂ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ। ਜ਼ਖ਼ਮੀ ਨੌਜਵਾਨ ਜਗਦੀਸ਼ ਨੇ ਦੱਸਿਆ ਕਿ ਮੇਲੇ ਵਿਚ ਉਹ ਝੂਲੇ ਲੈ ਰਿਹਾ ਸੀ ਤਾਂ ਅਚਾਨਕ ਉਸ ਦੀ ਬਾਂਹ ਵਿੱਚ ਦੋ ਗੋਲੀਆਂ ਲੱਗੀਆਂ। ਡਾ. ਸਰਵਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਆਏ ਇੱਕ ਨੌਜਵਾਨ ਦੀ ਬਾਂਹ ’ਚ ਦੋ ਗੋਲੀਆਂ ਲੱਗੀਆਂ ਸਨ, ਜਿਸ ਨੂੰ ਪਟਿਆਲਾ ਰੈਫਰ ਕੀਤਾ ਗਿਆ। ਸਿਟੀ ਪੁਲੀਸ ਅਧਿਕਾਰੀ ਭਗਵੰਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਮੇਲਾ ਬੰਦ ਕਰਵਾ ਦਿੱਤਾ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
Advertisement