ਕਿਸਾਨ ਆਗੂ ਨੂੰ ਸਦਮਾ
ਭਾਕਿਯੂ (ਏਕਤਾ ਆਜ਼ਾਦ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ (75) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਨਿਆਲ ’ਚ ਕੀਤਾ ਗਿਆ। ਉਹ ਆਪਣੇ ਪਿੱਛੇ ਪੁੱਤਰ ਮਨਜੀਤ ਸਿੰਘ,...
Advertisement
ਭਾਕਿਯੂ (ਏਕਤਾ ਆਜ਼ਾਦ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਨਿਆਲ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਦਰਸ਼ਨ ਸਿੰਘ (75) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦਾ ਸਸਕਾਰ ਜੱਦੀ ਪਿੰਡ ਨਿਆਲ ’ਚ ਕੀਤਾ ਗਿਆ। ਉਹ ਆਪਣੇ ਪਿੱਛੇ ਪੁੱਤਰ ਮਨਜੀਤ ਸਿੰਘ, ਦੋ ਪੋਤਰੇ ਰੁਪਿੰਦਰ ਸਿੰਘ ਕੈਨੇਡਾ ਅਤੇ ਵਿਸ਼ਵਜੀਤ ਸਿੰਘ ਛੱਡ ਗਏ ਹਨ। ਇਸ ਮੌਕੇ ਸੂਬਾ ਆਗੂ ਦਿਲਬਾਗ ਸਿੰਘ ਹਰੀਗੜ੍ਹ, ਕਰਨੈਲ ਸਿੰਘ ਲੰਗ, ਗੁਰਦੇਵ ਸਿੰਘ ਗੱਜੂਮਾਜਰਾ, ਜ਼ਿਲ੍ਹਾ ਸੰਗਰੂਰ ਪ੍ਰਧਾਨ ਸੋਨੀ ਲੌਂਗੋਵਾਲ, ਨਾਭਾ ਬਲਾਕ ਪ੍ਰਧਾਨ ਗਮਦੂਰ ਸਿੰਘ, ਬਲਕਾਰ ਸਿੰਘ ਤਰੌੜਾ, ਮਨਦੀਪ ਸਿੰਘ ਭੂਤਗੜ੍ਹ, ਅਮਰੀਕ ਸਿੰਘ ਕਰਵਾਣੂ ਅਤੇ ਗੁਰਜਿੰਦਰ ਸਿੰਘ ਸਧਾਰਨਪੁਰ ਆਗੂ ਹਾਜ਼ਰ ਸਨ।
Advertisement
Advertisement