ਅਨਾਜ ਮੰਡੀ ਦੇਵੀਗੜ੍ਹ ’ਚ ਛਾਂਦਾਰ ਬੂਟੇ ਲਾਏ
ਦੇਵੀਗੜ੍ਹ: ਦੇਵੀਗੜ੍ਹ ਕਸਬੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹਰਿਆਵਲ ਵਧਾਉਣ ਲਈ ਮੌਨਸੂਨ ਰੁੱਤ ’ਚ ਬੂਟੇ ਲਗਾਉਣੇ ਅਤਿ ਜ਼ਰੂਰੀ ਹਨ। ਇਹ ਪ੍ਰਗਟਾਵਾ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਪ੍ਰਧਾਨ ਵੇਦ ਪ੍ਰਕਾਸ਼ ਗਰਗ ਅਤੇ...
Advertisement
ਦੇਵੀਗੜ੍ਹ: ਦੇਵੀਗੜ੍ਹ ਕਸਬੇ ਅਤੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਹਰਿਆਵਲ ਵਧਾਉਣ ਲਈ ਮੌਨਸੂਨ ਰੁੱਤ ’ਚ ਬੂਟੇ ਲਗਾਉਣੇ ਅਤਿ ਜ਼ਰੂਰੀ ਹਨ। ਇਹ ਪ੍ਰਗਟਾਵਾ ਨਗਰ ਪੰਚਾਇਤ ਦੇਵੀਗੜ੍ਹ ਦੀ ਪ੍ਰਧਾਨ ਸਵਿੰਦਰ ਕੌਰ ਧੰਜੂ ਨੇ ਅੱਜ ਅਨਾਜ ਮੰਡੀ ਦੇਵੀਗੜ੍ਹ ਵਿੱਚ ਪ੍ਰਧਾਨ ਵੇਦ ਪ੍ਰਕਾਸ਼ ਗਰਗ ਅਤੇ ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ ਦੇ ਪ੍ਰਧਾਨ ਭੁਪਿੰਦਰ ਸਿੰਘ ਮੀਰਾਂਪੁਰ ਦੀ ਪ੍ਰਧਾਨਗੀ ਹੇਠ ਛਾਂਦਾਰ ਬੂਟੇ ਲਗਾਉਣ ਸਮੇਂ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਬਣਾਉਣ ਲਈ ਸਾਰਿਆਂ ਨੂੰ ਬੂਟੇ ਲਗਾਉਣ ਲਈ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਵੇਦ ਪ੍ਰਕਾਸ਼ ਗਰਗ ਪ੍ਰਧਾਨ ਆੜਤੀ ਐਸੋਸੀਏਸ਼ਨ ਦੇਵੀਗੜ੍ਹ, ਭੂਪਿੰਦਰ ਸਿੰਘ ਪ੍ਰਧਾਨ ਸ਼ੈਲਰ ਐਸੋਸੀਏਸ਼ਨ ਦੇਵੀਗੜ੍ਹ, ਰਾਜਾ ਧੰਜੂ, ਜਗਦੀਸ਼ ਰਾਜ, ਛਬੀਲ ਦਾਸ, ਗਣੇਸ਼ੀ ਲਾਲ, ਮਹੇਸ਼ ਕੁਮਾਰ ਸਿੰਗਲਾ, ਕੁਲਦੀਪ ਸਿੰਘ, ਪਲਵਿੰਦਰ ਸਿੰਘ ਅਤੇ ਸ਼ਾਮ ਮਹਿਤਾ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement