ਸ਼੍ਰੋਮਣੀ ਕਮੇਟੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਰਾਹਤ ਸਮੱਗਰੀ ਭੇਜੀ
                    ਹੜ੍ਹ ਕਾਰਨ ਪਾਣੀ ਦੀ ਮਾਰ ਝੱਲ ਰਹੇ ਹੜ੍ਹ ਪ੍ਰਭਾਵਿਤ ਖੇਤਰ ਤੱਕ ਪਹੁੰਚ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਯੋਗ ਅਗਵਾਈ ਵਿਚ...
                
        
        
    
                 Advertisement 
                
 
            
        ਹੜ੍ਹ ਕਾਰਨ ਪਾਣੀ ਦੀ ਮਾਰ ਝੱਲ ਰਹੇ ਹੜ੍ਹ ਪ੍ਰਭਾਵਿਤ ਖੇਤਰ ਤੱਕ ਪਹੁੰਚ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਅੰਤ੍ਰਿੰਗ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਦੀ ਯੋਗ ਅਗਵਾਈ ਵਿਚ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਜਿਨ੍ਹਾਂ ਵਿਚ ਜੰਡ ਮੰਗੋਲੀ, ਰਾਜਗੜ੍ਹ, ਚਮਾਰੂ, ਲਾਛੜੂ ਕਲਾਂ, ਲਾਛੜੂ ਖ਼ੁਰਦ, ਚਮਾਰੂ, ਸਰਾਲਾ ਖ਼ੁਰਦ, ਮਾੜੂ ਤੋਂ ਇਲਾਵਾ ਹਲਕਾ ਸ਼ੁਤਰਾਣਾ ਤੱਕ ਰਾਹਤ ਸਮਗਰੀ ਭੇਜੀ ਗਈ। ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ‘ਤੇ ਕਾਰਜਾਂ ਵਿਚ ਜੁਟੀ ਹੈ, ਉੱਥੇ ਹੀ ਗੁਰੂ ਘਰ ਪ੍ਰਤੀ ਸ਼ਰਧਾ ਰੱਖਣ ਵਾਲੀਆਂ ਸੰਗਤਾਂ, ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਵੀ ਇਸ ਮੁਹਿੰਮ ਵਿਚ ਅੱਗੇ ਆਉਣਾ ਚਾਹੀਦਾ ਹੈ।
                 Advertisement 
                
 
            
        
                 Advertisement 
                
 
            
        