ਜਿਨਸੀ ਸੋਸ਼ਣ ਮਾਮਲਾ: ਮਾਪਿਆਂ ਨੇ ਸੜਕੀ ਆਵਾਜਾਈ ਰੋਕੀ
ਸਥਾਨਕ ਸ਼ਹਿਰ ਵਿਚਲੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਨੌਂ ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸਣ ਦੇ ਮਾਮਲੇ ਸਬੰਧੀ ਉਸ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਆਮ ਲੋਕਾਂ ਨੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਜਪੁਰਾ ਸੜਕ ’ਤੇ ਐੱਸ ਐੱਸ ਟੀ ਨਗਰ...
Advertisement
ਸਥਾਨਕ ਸ਼ਹਿਰ ਵਿਚਲੇ ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਨੌਂ ਸਾਲ ਦੀ ਬੱਚੀ ਨਾਲ ਜਿਨਸੀ ਸ਼ੋਸਣ ਦੇ ਮਾਮਲੇ ਸਬੰਧੀ ਉਸ ਦੇ ਮਾਪਿਆਂ, ਰਿਸ਼ਤੇਦਾਰਾਂ ਅਤੇ ਆਮ ਲੋਕਾਂ ਨੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰਾਜਪੁਰਾ ਸੜਕ ’ਤੇ ਐੱਸ ਐੱਸ ਟੀ ਨਗਰ ਨੇੜੇ ਧਰਨਾ ਦਿੱਤਾ। ਲੋਕਾਂ ਨੇ ਸੜਕੀ ਆਵਾਜਾਈ ਰੋਕਦਿਆਂ ਮੁਜ਼ਾਹਰਾ ਕੀਤਾ। ਬੱਚੀ ਦੇ ਇੱਕ ਰਿਸ਼ਤੇਦਾਰ ਨੇ ਦੱਸਿਆ ਕਿ ਬੱਚੀ ਨਾਲ ਘਿਣਾਉਣਾ ਕਾਰਾ ਪੀਟੀਆਈ ਅਧਿਆਪਕ ਨੇ ਬਾਥਰੂਮ ’ਚ ਲਿਜਾ ਕੇ ਕੀਤਾ ਅਤੇ ਬੱਚੀ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ। ਇਸੇ ਦੌਰਾਨ ਸਕੂਲ ਪ੍ਰਿੰਸੀਪਲ ਨੇ ਧਰਨਾ ਪ੍ਰਦਰਸ਼ਨ ਥਾਂ ’ਤੇ ਪਹੁੰਚ ਕੇ ਮਾਪਿਆਂ ਤੋਂ ਮੁਆਫੀ ਮੰਗੀ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਓਣ ਦਾ ਭਰੋਸਾ ਦਿੱਤਾ, ਜਿਸ ਮਗਰੋਂ ਪ੍ਰਦਰਸ਼ਨਕਾਰੀਆਂ ਨੇ ਧਰਨਾ ਚੁੱਕਿਆ। ਪ੍ਰਦਰਸ਼ਨ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
Advertisement
Advertisement