ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਜ਼ਿਲ੍ਹੇ ’ਚ ਸੱਤ ਕੰਟਰੋਲ ਰੂਮ ਸਥਾਪਤ

ਖੇਤਰੀ ਪ੍ਰਤੀਨਿਧ ਪਟਿਆਲਾ, 1 ਜੁਲਾਈ ਬਰਸਾਤਾਂ ਦੇ ਮੌਸਮ ’ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪਟਿਆਲਾ ਜ਼ਿਲ੍ਹੇ ’ਚ 7 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਅਤੇ ਈ.ਮੇਲ. ਆਈ.ਡੀ. floodpatiala@gmail.com ਹੈ। ਡਿਪਟੀ...
Advertisement

ਖੇਤਰੀ ਪ੍ਰਤੀਨਿਧ

ਪਟਿਆਲਾ, 1 ਜੁਲਾਈ

Advertisement

ਬਰਸਾਤਾਂ ਦੇ ਮੌਸਮ ’ਚ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਵਾਸਤੇ ਪਟਿਆਲਾ ਜ਼ਿਲ੍ਹੇ ’ਚ 7 ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ। ਜ਼ਿਲ੍ਹਾ ਪੱਧਰ ਦੇ ਕੰਟਰੋਲ ਰੂਮ ਦਾ ਟੈਲੀਫੋਨ ਨੰਬਰ 0175-2350550 ਅਤੇ ਈ.ਮੇਲ. ਆਈ.ਡੀ. floodpatiala@gmail.com ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਤਹਿਸੀਲ ਪੱਧਰ ’ਤੇ ਵੀ ਹੜ੍ਹ ਕੰਟਰੋਲ ਰੂਮ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਤਹਿਸੀਲ ਪਟਿਆਲਾ ਵਿੱਚ ਸਥਾਪਤ ਕੀਤੇ ਹੜ੍ਹ ਕੰਟਰੋਲ ਰੂਮ ਦਾ ਟੈਲਫੋਨ ਨੰਬਰ 0175-2311321 ਅਤੇ ਈਮੇਲ patialatehsildar@gmail.com, ਸਬ ਡਿਵੀਜ਼ਨ ਦੁਧਨਸਾਧਾਂ ਦਾ ਟੈਲੀਫੋਨ ਨੰਬਰ 0175-2632615, ਸਬ-ਡਿਵੀਜ਼ਨ ਰਾਜਪੁਰਾ ਦਾ ਟੈਲੀਫੋਨ ਨੰਬਰ 01762-224132, ਨਾਭਾ ਸਬ ਡਿਵੀਜ਼ਨ ਦਾ ਨੰਬਰ 01765-220654 ਤੇ ਈਮੇਲ tehsilofficenabha@gmail.com, ਹੈ। ਇਸੇ ਤਰ੍ਹਾਂ ਸਬ ਡਿਵੀਜ਼ਨ ਸਮਾਣਾ ’ਚ ਕੰਟਰੋਲ ਰੂਮ ਦਾ ਨੰਬਰ 01764-221190 ਅਤੇ ਈਮੇਲ sub.registrarsamana@gmail.com, ਪਾਤੜਾਂ ਦੇ ਕੰਟਰੋਲ ਰੂਮ ਦਾ ਨੰਬਰ 01764-243403 ਅਤੇ ਈਮੇਲ tehsilofficepatran@gmail.com ਹੈ। ਉਨ੍ਹਾਂ ਦੱਸਿਆ ਕਿ ਜੇਕਰ ਜ਼ਿਲ੍ਹੇ ਵਿੱਚ ਬਰਸਾਤਾਂ ਦੌਰਾਨ ਹੜ੍ਹਾਂ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਇਨ੍ਹਾਂ ਕੰਟਰੋਲ ਰੂਮਜ਼ ’ਤੇ ਇਤਲਾਹ ਦਿੱਤੀ ਜਾਵੇ।

Advertisement
Tags :
ਸਥਾਪਤਸਥਿਤੀਹੜ੍ਹਾਂਕੰਟਰੋਲਜ਼ਿਲ੍ਹੇਨਜਿੱਠਣ