ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਿਆਲਾ ਵਾਸੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਸੀਨੀਅਰ ਅਧਿਕਾਰੀ ਤਾਇਨਾਤ

ਡੀਸੀ, ਨਗਰ ਨਿਗਮ ਕਮਿਸ਼ਨਰ ਸਮੇਤ ਸਾਰੇ ਪੀਸੀਐੱਸ ਅਧਿਕਾਰੀ ਕਰਨਗੇ ਸ਼ਹਿਰ ਦੇ ਵਿਕਾਸ ਦੀ ਨਿਗਰਾਨੀ
Advertisement

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਇੱਕ ਅਹਿਮ ਹੁਕਮ ਜਾਰੀ ਕਰਦਿਆਂ ਜ਼ਿਲ੍ਹੇ ਦੇ ਸਾਰੇ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਨੂੰ ਲੋਕਾਂ ਨੂੰ ਬਿਹਤਰ ਨਾਗਰਿਕ ਸਹੂਲਤਾਂ ਦੇਣ ਲਈ ਮੈਦਾਨ ਵਿੱਚ ਉਤਾਰਿਆ ਹੈ। ਉਹ ਖ਼ੁਦ ਵੀ ਇਸ ਮੁਹਿੰਮ ਦਾ ਹਿੱਸਾ ਬਣਨਗੇ, ਜਿਸ ਰਾਹੀਂ ਸਾਰੇ ਅਹਿਮ ਜ਼ਿਲ੍ਹਾ ਅਧਿਕਾਰੀਆਂ ਨੂੰ ਪਟਿਆਲਾ ਸ਼ਹਿਰ ਸਮੇਤ ਪੂਰੇ ਜ਼ਿਲ੍ਹੇ ਅੰਦਰ ਸਾਫ਼-ਸਫ਼ਾਈ, ਜ਼ਿਲ੍ਹੇ ਦੀ ਸੁੰਦਰਤਾ ਸਮੇਤ ਬਾਲ ਭਿੱਖਿਆ ਅਤੇ ਬਾਲ ਮਜ਼ਦੂਰੀ ਰੋਕਣ, ਨਾਜਾਇਜ਼ ਕਬਜ਼ੇ ਹਟਾਉਣ, ਸਫ਼ਾਈ, ਕੂੜੇ ਦੀ ਚੁਕਾਈ, ਫੁੱਟਪਾਥ, ਸੜਕਾਂ ਦੀ ਮੁਰੰਮਤ, ਟਰੈਫਿਕ ਲਾਈਟਾਂ ਤੇ ਸਟਰੀਟ ਲਾਈਟਾਂ ਦੀ ਮੁਰੰਮਤ, ਵਾਤਾਵਰਨ ਹਰਾ-ਭਰਾ ਬਣਾਉਣ ਲਈ ਬੂਟੇ ਲਾਉਣੇ ਤੇ ਸੁੰਦਰਤਾ, ਜਲ ਨਿਕਾਸ ਪ੍ਰਬੰਧਨ ਅਤੇ ਸਿੰਗਲ ਯੂਜ ਪਲਾਸਟਿਕ ਦੀ ਵਰਤੋਂ ਘਟਾਉਣ ਲਈ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ਾਂ ਅਤੇ ਮੁੱਖ ਸਕੱਤਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਜਾਰੀ ਕੀਤੇ ਗਏ ਹਨ। ਼ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਉਹ ਖ਼ੁਦ ਫੁਹਾਰਾ ਚੌਕ, ਲੀਲਾ ਭਵਨ, ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਾਸੀ ਰੋਡ ਤੋਂ ਥਾਪਰ ਕਾਲਜ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਰੋਡ, ਭੁਪਿੰਦਰਾ ਰੋਡ ਤੇ ਇਨਕਮ ਟੈਕਸ ਦਫ਼ਤਰ ਰੋਡ ਦਾ ਨਿਰੀਖਣ ਕਰਨਗੇ। ਕਮਿਸ਼ਨਰ ਨਗਰ ਨਿਗਮ ਨੂੰ ਮਾਡਲ ਟਾਊਨ, ਲੱਕੜ ਮੰਡੀ, ਮਾਰਕਲ ਕਲੋਨੀ, ਸਨੌਰੀ ਅੱਡਾ, ਵੱਡੀ ਤੇ ਛੋਟੀ ਨਦੀ ਦਾ ਖੇਤਰ, ਕਬਾੜੀ ਮਾਰਕੀਟ ਤੇ ਰੇਹੜੀ ਮਾਰਕੀਟ ਦਾ ਏਰੀਆ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਏਸੀਏ ਪੀਡੀਏ ਨੂੰ ਗੁਰੂ ਨਾਨਕ ਨਗਰ, ਜੁਝਾਰ ਨਗਰ, ਗੁਰਬਖ਼ਸ਼ ਕਲੋਨੀ, ਰਾਜਪੁਰਾ ਕਲੋਨੀ, ਵਿਕਾਸ ਕਲੋਨੀ, ਤਫੱਜਲਪੁਰਾ ਤੇ ਪੁਰਾਣਾ ਬਿਸ਼ਨ ਨਗਰ ਅਤੇ ਆਰਟੀਏ ਪਟਿਆਲਾ ਨੂੰ ਠੀਕਰੀਵਾਲਾ ਚੌਕ ਤੋਂ ਖ਼ਾਲਸਾ ਕਾਲਜ ਰੋਡ, ਬਡੂੰਗਰ ਤੋਂ 23 ਨੰਬਰ ਫਾਟਕ, ਪਰਤਾਪ ਨਗਰ, ਮਜੀਠੀਆ ਐਨਕਲੇਵ, ਗੁਰਦਰਸ਼ਨ ਨਗਰ ਤੇ ਖ਼ਾਲਸਾ ਕਲੋਨੀ ਸ਼ਾਮਲ ਹੈ। ਏ.ਡੀ.ਸੀ. ਦਿਹਾਤੀ ਵਿਕਾਸ ਨੂੰ ਪਟਿਆਲਾ-ਸਰਹਿੰਦ ਰੋਡ, ਪਿੰਡ ਅਲੀਪੁਰ, ਦੌਲਤਪੁਰ, ਅਰਾਈਮਾਜਰਾ, ਝਿੱਲ ਐਨਕਲੇਵ, ਘੁੰਮਣ ਨਗਰ ਅਤੇ ਰਸੂਲਪੁਰ ਸ਼ਾਮਲ ਹਨ।

ਇਸ ਤੋਂ ਇਲਾਵਾ ਆਰ.ਟੀ.ਓ. ਨੂੰ ਤ੍ਰਿਪੜੀ ਇਲਾਕਾ, ਅਨੰਦ ਨਗਰ, ਦਸਮੇਸ਼ ਨਗਰ ਅਤੇ ਪ੍ਰੀਤ ਨਗਰ ਅਤੇ ਏ.ਈ.ਟੀ.ਸੀ. ਜੀ.ਐੱਸ.ਟੀ. ਨੂੰ ਰਾਘੋਮਾਜਰਾ, ਫੁਹਾਰਾ ਚੌਕ ਤੋਂ ਮਹਿੰਦਰਾ ਕਾਲਜ ਰੋਡ, ਲੋਅਰ ਮਾਲ ਰੋਡ, ਨਿਊ ਮਹਿੰਦਰਾ ਕਲੋਨੀ ਅਤੇ ਢਿੱਲੋਂ ਕਲੋਨੀ ਆਦਿ ਇਲਾਕੇ ਸੌਂਪੇ ਗਏ ਹਨ।

Advertisement

ਪੀਡੀਏ ਦੇ ਮੁੱਖ ਪ੍ਰਸ਼ਾਸਕ ਨੂੰ ਪੁਰਾਣੇ ਤੇ ਨਵੇਂ ਬੱਸ ਅੱਡਿਆਂ ਦੀ ਜ਼ਿੰਮੇਵਾਰੀ ਸੌਂਪੀ

ਪੀਡੀਏ ਦੇ ਮੁੱਖ ਪ੍ਰਸ਼ਾਸਕ ਨੂੰ ਪੁਰਾਣਾ ਤੇ ਨਵਾਂ ਬੱਸ ਅੱਡਾ, ਅਰਬਨ ਅਸਟੇਟ, ਪੰਜਾਬੀ ਯੂਨੀਵਰਸਿਟੀ, ਸਰਹਿੰਦ ਰੋਡ ਤੋਂ ਬਾਈਪਾਸ, ਫੋਕਲ ਪੁਆਇੰਟ ਤੇ ਨਵੇਂ ਬੱਸ ਅੱਡੇ ਤੱਕ ਦੀ ਸੜਕ ਸ਼ਾਮਲ ਹੈ। ਐੱਮਡੀ ਪੀਆਰਟੀਸੀ ਨੂੰ ਆਰੀਆ ਸਮਾਜ ਚੌਕ, ਘੇਰ ਸੋਢੀਆਂ, ਜੌੜੀਆਂ ਭੱਠੀਆਂ, ਸ਼ੇਰਾਂਵਾਲਾ ਗੇਟ ਤੋਂ ਧਰਮਪੁਰਾ ਬਾਜ਼ਾਰ, ਸ਼ੇਰੇ ਪੰਜਾਬ ਮਾਰਕੀਟ ਤੇ ਟੀ.ਬੀ. ਹਸਪਤਾਲ ਰੋਡ ਦਿੱਤੀ ਗਈ ਹੈ ਜਦੋਂਕਿ ਏ.ਡੀ.ਸੀ. ਜਨਰਲ ਨੂੰ ਰਣਜੀਤ ਨਗਰ, ਇੰਦਰਾ ਕਲੋਨੀ, ਪੁਰਾਣੀ ਸਬਜ਼ੀ ਮੰਡੀ, ਟਿਵਾਣਾ ਚੌਕ, ਗਰੀਨ ਪਾਰਕ ਕਲੋਨੀ ਸੌਂਪੀ ਗਈ ਹੈ ਤੇ ਏਡੀਸੀ ਸ਼ਹਿਰੀ ਵਿਕਾਸ ਨੂੰ ਮੋਦੀ ਕਾਲਜ ਤੋਂ ਅਦਾਲਤ ਬਾਜ਼ਾਰ, ਚਾਂਦਨੀ ਚੌਕ, ਅਨਾਰਦਾਣਾ ਚੌਕ, ਕਿਲਾ ਚੌਕ ਤੇ ਸਾਈਂ ਮਾਰਕੀਟ ਏਰੀਆ ਦਿੱਤਾ ਗਿਆ ਹੈ।

Advertisement