ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੀਨੀਅਰ ਸਿਟੀਜ਼ਨਜ਼ ਫੈਡਰੇਸ਼ਨ ਦਾ ਇਜਲਾਸ

ਸੀਨੀਅਰ ਸਿਟੀਜ਼ਨਜ਼ ਭਵਨ ਰਾਜਪੁਰਾ ਵਿੱਚ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਇਜਲਾਸ ਚੇਅਰਮੈਨ ਐੱਸ ਪੀ ਕਰਕਰਾ ਦੀ ਅਗਵਾਈ ਅਤੇ ਪ੍ਰਧਾਨ ਰਤਨ ਸ਼ਰਮਾ ਦੀ ਦੇਖ-ਰੇਖ ਵਿਚ ਸਮਾਪਤ ਹੋਇਆ। ਇਸ ਮੌਕੇ ਡਾ. ਗੁਰਵਿੰਦਰ ਅਮਨ ਨੇ ਰਾਜਪੁਰਾ ਸ਼ਹਿਰ ਦੇ ਇਤਿਹਾਸ ਅਤੇ...
ਫੈਡਰੇਸ਼ਨ ਦੇ ਅਹੁਦੇਦਾਰ ਅਤੇ ਸੀਨੀਅਰ ਸਿਟੀਜ਼ਨਜ਼ ਕੌਂਸਲ ਦੇ ਡੈਲੀਗੇਟ।
Advertisement

ਸੀਨੀਅਰ ਸਿਟੀਜ਼ਨਜ਼ ਭਵਨ ਰਾਜਪੁਰਾ ਵਿੱਚ ਫੈਡਰੇਸ਼ਨ ਆਫ ਸੀਨੀਅਰ ਸਿਟੀਜ਼ਨਜ਼ ਐਸੋਸੀਏਸ਼ਨ ਪੰਜਾਬ ਦਾ ਸਾਲਾਨਾ ਇਜਲਾਸ ਚੇਅਰਮੈਨ ਐੱਸ ਪੀ ਕਰਕਰਾ ਦੀ ਅਗਵਾਈ ਅਤੇ ਪ੍ਰਧਾਨ ਰਤਨ ਸ਼ਰਮਾ ਦੀ ਦੇਖ-ਰੇਖ ਵਿਚ ਸਮਾਪਤ ਹੋਇਆ। ਇਸ ਮੌਕੇ ਡਾ. ਗੁਰਵਿੰਦਰ ਅਮਨ ਨੇ ਰਾਜਪੁਰਾ ਸ਼ਹਿਰ ਦੇ ਇਤਿਹਾਸ ਅਤੇ ਸੱਭਿਆਚਾਰਕ ਮਹੱਤਤਾ ’ਤੇ ਰੌਸ਼ਨੀ ਪਾਈ। ਸੂਬਾ ਪ੍ਰਧਾਨ ਰਾਜ ਕੁਮਾਰ ਕੱਕੜ ਨੇ ਪੰਜਾਬ ਭਰ ਤੋਂ ਪਹੁੰਚੇ ਡੈਲੀਗੇਟਾਂ ਦਾ ਸਵਾਗਤ ਕੀਤਾ, ਜਦਕਿ ਜਨਰਲ ਸਕੱਤਰ ਜੋਗਿੰਦਰ ਸਿੰਘ ਮਦਾਨ ਨੇ ਸਾਲਾਨਾ ਰਿਪੋਰਟ ਪੇਸ਼ ਕੀਤੀ। ਇੰਦਰਜੀਤ ਸਿੰਘ ਚੋਪੜਾ ਨੇ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਦਾ ਵੇਰਵਾ ਦਿੱਤਾ ਜਦਕਿ ਤਰਸੇਮ ਗੋਇਲ ਅਤੇ ਟੀ ਕੇ ਗੁਪਤਾ ਨੇ ਵਿੱਤੀ ਰਿਪੋਰਟ ਪੇਸ਼ ਕੀਤੀ। ਉਪ ਪ੍ਰਧਾਨ ਬਲਬੀਰ ਸਿੰਘ ਅਤੇ ਸਰਦਾਰੀ ਲਾਲ ਨੇ ਆਪਣੇ ਵਿਚਾਰ ਸਾਂਝੇ ਕੀਤੇ। ਗੁਰਦੀਪ ਸਿੰਘ ਭੋਗਲ ਅਤੇ ਸਤਵੰਤ ਕੌਰ ਨੇ ਫੈਡਰੇਸ਼ਨ ਦੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ। ਵਾਈਸ ਪ੍ਰਧਾਨ ਬਲਦੇਵ ਸਿੰਘ ਖੁਰਾਣਾ ਨੇ ਜਿੱਥੇ ਸਾਰਿਆਂ ਦਾ ਸਵਾਗਤ ਕੀਤਾ, ਉੱਥੇ ਹੀ ਮਾਤ ਭਾਸ਼ਾ ਪੰਜਾਬੀ ਵਿੱਚ ਫੈਡਰੇਸ਼ਨ ਦੀ ਕਾਰਵਾਈ ਹੋਣ ’ਤੇ ਖੁਸ਼ੀ ਪ੍ਰਗਟਾਈ। ਮੁੱਖ ਸਲਾਹਕਾਰ ਦਲਜੀਤ ਸਿੰਘ ਗਰੇਵਾਲ, ਸੁਰੇਸ਼ ਚੌਧਰੀ ਅਤੇ ਦਰਬਾਰਾ ਸਿੰਘ ਗਿੱਲ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਜਲਾਸ ਵਿੱਚ ਡਾ. ਨਿਰਮਲ ਕੌਸ਼ਿਕ, ਇਕਬਾਲ ਸਿੰਘ ਸੱਭਰਵਾਲ, ਪ੍ਰਮੋਦ ਪਟਿਆਲ, ਸਤੀਸ਼ ਵਰਮਾ, ਚਰਨਜੀਤ ਨਾਮਧਾਰੀ, ਪੀ.ਡੀ. ਚੋਪੜਾ, ਸੁਭਾਸ਼ ਕਸ਼ਯਪ, ਜੇ.ਪੀ. ਚੋਹਾਨ, ਕਰਨੈਲ ਸਿੰਘ ਪ੍ਰਵਾਨਾ, ਭਾਰਤ ਭੂਸ਼ਣ ਕਾਮਰਾ, ਦਾਤਾਰ ਸਿੰਘ ਭਾਟੀਆ, ਸਤੀਸ਼ ਸ਼ਰਮਾ, ਗੁਰਚਰਨ ਸਿੰਘ ਗਿੱਲ, ਰਣਜੀਤ ਸਿੰਘ ਨਿਰੰਕਾਰੀ, ਸੁਨੀਲ ਕੁਮਾਰ, ਅਮਰੀਕ ਸਿੰਘ ਅਤੇ ਜੀ.ਐਸ. ਬਾਜਵਾ ਸਮੇਤ ਕਈ ਸੀਨੀਅਰ ਮੈਂਬਰ ਹਾਜ਼ਰ ਸਨ। ਇਜਲਾਸ ਦੀ ਕਾਰਵਾਈ ਡਾ. ਗੁਰਵਿੰਦਰ ਅਮਨ ਅਤੇ ਜੋਗਿੰਦਰ ਸਿੰਘ ਮਦਾਨ ਨੇ ਸੁਚੱਜੇ ਢੰਗ ਨਾਲ ਚਲਾਈ। ਐੱਸ ਪੀ ਕਰਕਰਾ ਨੇ ਕਿਹਾ ਕਿ ਸੀਨੀਅਰ ਨਾਗਰਿਕ ਤੋਂ ਨਵੀਂ ਪੀੜ੍ਹੀ ਨੂੰ ਸਿੱਖਣ ਦੀ ਲੋੜ ਹੈ।

Advertisement
Advertisement
Show comments