ਉਮੰਗ ਸੰਸਥਾ ਵੱਲੋਂ ਕਰੀਅਰ ਕਾਊਂਸਲਿੰਗ ਬਾਰੇ ਸੈਮੀਨਾਰ
ਸਮਾਜਿਕ ਵਿਕਾਸ ਅਤੇ ਯੁਵਾ ਸ਼ਕਤੀਕਰਨ ਵੱਲ ਵਧਦਿਆਂ ਉਮੰਗ ਸੰਸਥਾ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਗੋਲਡਨ ਏਰਾ ਸਕੂਲ ਵਿੱਚ ਕਰੀਅਰ ਕਾਊਂਸਲਿੰਗ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਕੀਤਾ ਗਿਆ। ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਕਰੀਅਰ ਚੋਣ ਕਰਨ ਲਈ...
Advertisement
ਸਮਾਜਿਕ ਵਿਕਾਸ ਅਤੇ ਯੁਵਾ ਸ਼ਕਤੀਕਰਨ ਵੱਲ ਵਧਦਿਆਂ ਉਮੰਗ ਸੰਸਥਾ ਵੱਲੋਂ ਪ੍ਰਧਾਨ ਅਰਵਿੰਦਰ ਸਿੰਘ ਦੀ ਅਗਵਾਈ ਹੇਠ ਗੋਲਡਨ ਏਰਾ ਸਕੂਲ ਵਿੱਚ ਕਰੀਅਰ ਕਾਊਂਸਲਿੰਗ ਸਬੰਧੀ ਵਿਸ਼ੇਸ਼ ਸੈਮੀਨਾਰ ਦਾ ਕੀਤਾ ਗਿਆ। ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਸਹੀ ਕਰੀਅਰ ਚੋਣ ਕਰਨ ਲਈ ਜਾਗਰੂਕ ਕਰਨਾ ਅਤੇ ਵੱਖ-ਵੱਖ ਖੇਤਰਾਂ ਵਿੱਚ ਮੌਜੂਦ ਮੌਕਿਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਸੀ। ਇਸ ਮੌਕੇ ਉਨ੍ਹਾਂ ਨਾਲ ਉਮੰਗ ਸੰਸਥਾ ਤੋਂ ਪਰਮਜੀਤ ਸਿੰਘ, ਰਜਿੰਦਰ ਲੱਕੀ, ਵਿਮਲ ਸ਼ਰਮਾ, ਕਮਲਪ੍ਰੀਤ ਸਿੰਘ, ਅਨੀਰੁੱਧ ਸ਼ਰਮਾ ਅਤੇ ਸਕੂਲ ਦੇ ਮੁਖੀ ਵਿਕਾਸ ਸੇਠ, ਪ੍ਰਿੰਸੀਪਲ ਸੁਮੀਰਾ ਸ਼ਰਮਾ ਤੋਂ ਇਲਾਵਾ ਸਕੂਲ ਸਟਾਫ਼ ਵੀ ਮੌਜੂਦ ਰਿਹਾ।
ਸੈਮੀਨਾਰ ਦੀ ਸ਼ੁਰੂਆਤ ਸੰਸਥਾ ਦੇ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਨੇ ਕੀਤੀ। ਉਨ੍ਹਾਂ ਦੱਸਿਆ ਕਿ ਸਹੀ ਕਰੀਅਰ ਚੋਣ ਲਈ ਆਪਣੀਆਂ ਰੁਚੀਆਂ, ਯੋਗਤਾਵਾਂ ਅਤੇ ਮੌਕਿਆਂ ਦੀ ਪਹਿਚਾਣ ਕਰਨਾ ਕਿੰਨਾ ਜ਼ਰੂਰੀ ਹੈ। ਉਨ੍ਹਾਂ ਨੇ ਇੰਜਨੀਅਰਿੰਗ, ਡਾਕਟਰੀ, ਪ੍ਰਸ਼ਾਸਨਿਕ ਸੇਵਾਵਾਂ, ਖੇਡਾਂ, ਕਲਾ ਅਤੇ ਨਵੇਂ ਉੱਭਰਦੇ ਖੇਤਰਾਂ ਜਿਵੇਂ ਕਿ ਡਿਜੀਟਲ ਮਾਰਕੀਟਿੰਗ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਵਿੱਚ ਸੰਭਾਵਨਾਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਦੇ ਨਾਲ-ਨਾਲ ਸਾਫ਼ਟ ਸਕਿਲਜ਼, ਸੰਚਾਰ ਕਲਾ ਅਤੇ ਲੀਡਰਸ਼ਿਪ ਖ਼ੂਬੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕੀਤਾ ਗਿਆ।
Advertisement
Advertisement