ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਕਮਾਂਡੋ ਜਵਾਨਾਂ ਦੀ ਤਣਾਅ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ

ਇਥੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿੱਚ ਤਣਾਅ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇਨਰ ਵੈੱਲਨੈੱਸ ਦੇ ਸੰਸਥਾਪਕ ਅਤੇ ਸੀ ਈ ਓ  ਮਧੂ ਪੰਡਿਤ ਨੇ ਕਮਾਂਡੋ ਫੋਰਸ ਦੇ ਜਵਾਨਾਂ ਨੂੰ ਤਣਾਓ ਤੋਂ ਮੁਕਤ ਰਹਿਣ ਦੇ ਤਜ਼ਰਬਿਆਂ ਤੋਂ ਜਾਣੂ...
ਕਮਾਂਡੋ ਜਵਾਨਾ ਲਈ ਲੱਗੇ ਕੈਂਪ ਦੀ ਝਲਕ। -ਫੋਟੋ: ਭੰਗੂ
Advertisement

ਇਥੇ ਕਮਾਂਡੋ ਕੰਪਲੈਕਸ ਬਹਾਦਰਗੜ੍ਹ ਵਿੱਚ ਤਣਾਅ ਮੁਕਤੀ ਤੇ ਤੰਦਰੁਸਤੀ ਲਈ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਇਨਰ ਵੈੱਲਨੈੱਸ ਦੇ ਸੰਸਥਾਪਕ ਅਤੇ ਸੀ ਈ ਓ  ਮਧੂ ਪੰਡਿਤ ਨੇ ਕਮਾਂਡੋ ਫੋਰਸ ਦੇ ਜਵਾਨਾਂ ਨੂੰ ਤਣਾਓ ਤੋਂ ਮੁਕਤ ਰਹਿਣ ਦੇ ਤਜ਼ਰਬਿਆਂ ਤੋਂ ਜਾਣੂ ਕਰਵਾਉਂਦਿਆਂ ਮੈਡੀਟੇਸ਼ਨ ਕਰਨ ਦੇ ਨੁਕਤੇ ਦੱਸੇ। ਉਨ੍ਹਾਂ ਦੱਸਿਆ ਕਿ ਆਮ ਵਿਅਕਤੀ ਰੋਜ਼ਾਨਾ ਕੇਵਲ 20 ਤੋਂ 30 ਮਿੰਟ ਖ਼ਰਚ ਕਰਕੇ ਕਿਵੇਂ ਆਪਣੇ ਜੀਵਨ ਨੂੰ ਖ਼ੁਸ਼ਨੁਮਾ, ਤੰਦਰੁਸਤ ਅਤੇ ਸੁਖੀ ਬਣਾ ਸਕਦਾ ਹੈ।

ਪਹਿਲੀ ਕਮਾਂਡੋ ਬਟਾਲੀਅਨ ਬਹਾਦਰਗੜ੍ਹ ਦੇ ਕਮਾਂਡੈਂਟ ਸੁਨੀਤਾ ਰਾਣੀ ਨੇ ਦੱਸਿਆ ਕਿ ਇਸ ਸੈਮੀਨਾਰ ਦਾ ਉਦੇਸ਼ ਕਮਾਂਡੋ ਜਵਾਨਾਂ ਨੂੰ ਤਣਾਓ ਭਰੇ ਤੇ ਜ਼ੋਖ਼ਮ ਭਰੇ ਹਾਲਾਤਾਂ ਵਿੱਚ ਡਿਊਟੀ ਦੌਰਾਨ ਖ਼ੁਸ਼ਨੁਮਾ ਤੇ ਤੰਦਰੁਸਤ ਜੀਵਨ ਜਿਊਣ ਦੀ ਜਾਂਚ ਸਿਖਾਉਣਾ ਹੈ। ਇਸ ਸੈਮੀਨਾਰ ਦੌਰਾਨ ਕਮਾਂਡੈਂਟ, ਸੀ ਟੀ ਸੀ  ਗੁਰਪ੍ਰੀਤ ਸਿੰਘ ਗਿੱਲ , ਕਮਾਂਡੈਂਟ ਦੂਜੀ ਕਮਾਂਡੋ ਬਟਾਲੀਅਨ ਜਗਵਿੰਦਰ ਸਿੰਘ ਚੀਮਾ ਸਮੇਤ ਹੋਰ ਅਧਿਕਾਰੀਆਂ ਅਤੇ ਸਮੂਹ 250 ਕਰਮਚਾਰੀਆਂ ਨੇ ਤਣਾਓ ਮੁਕਤ ਰਹਿਣ ਦੇ ਨੁਕਤਿਆਂ ਦਾ ਲਾਭ ਲਿਆ।-ਖੇਤਰੀ ਪ੍ਰਤੀਨਿਧ

Advertisement

Advertisement
Show comments