ਕਾਰ ਦੀ ਫੇਟ ਵੱਜਣ ਕਾਰਨ ਸਕੂਟਰੀ ਚਾਲਕ ਦੀ ਮੌਤ
ਪਿੰਡ ਗੁਲਾਹੜ ਨੇੜੇ ਇੱਕ ਕਾਰ ਦੀ ਫੇਟ ਵੱਜਣ ਕਾਰਨ ਸਕੂਟਰੀ ਚਾਲਕ ਦੀ ਮੌਤ ਹੋ ਗਈ। ਪਾਤੜਾਂ ਪੁਲੀਸ ਮੁਤਾਬਕ ਮ੍ਰਿਤਕ ਲਖਬੀਰ ਸਿੰਘ ਦੀ ਪਤਨੀ ਕੁਲਜੀਤ ਕੌਰ ਵਾਸੀ ਪਿੰਡ ਗੁਲਾਹੜ ਨੇ ਸ਼ਿਕਾਇਤ ਦਰਜ ਕਰਵਾਈ ਕਿ 7 ਨਵੰਬਰ ਦੀ ਰਾਤ ਉਹ ਆਪਣੇ ਪਤੀ...
Advertisement
ਪਿੰਡ ਗੁਲਾਹੜ ਨੇੜੇ ਇੱਕ ਕਾਰ ਦੀ ਫੇਟ ਵੱਜਣ ਕਾਰਨ ਸਕੂਟਰੀ ਚਾਲਕ ਦੀ ਮੌਤ ਹੋ ਗਈ। ਪਾਤੜਾਂ ਪੁਲੀਸ ਮੁਤਾਬਕ ਮ੍ਰਿਤਕ ਲਖਬੀਰ ਸਿੰਘ ਦੀ ਪਤਨੀ ਕੁਲਜੀਤ ਕੌਰ ਵਾਸੀ ਪਿੰਡ ਗੁਲਾਹੜ ਨੇ ਸ਼ਿਕਾਇਤ ਦਰਜ ਕਰਵਾਈ ਕਿ 7 ਨਵੰਬਰ ਦੀ ਰਾਤ ਉਹ ਆਪਣੇ ਪਤੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਪਿੰਡ ਗੁਲਾਹੜ ਨੇੜੇ ਜਾ ਰਹੀ ਸੀ ਕਿ ਇੱਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਲਾਪ੍ਰਵਾਹੀ ਨਾਲ ਸਕੂਟਰੀ ਨੂੰ ਫੇਟ ਮਾਰ ਦਿੱਤੀ। ਹਾਦਸੇ ਤੋਂ ਬਾਅਦ ਹਸਪਤਾਲ ਲਿਜਾਣ ’ਤੇ ਡਾਕਟਰਾਂ ਨੇ ਕੁਲਬੀਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲੀਸ ਨੇ ਕਾਰ ਦੀ ਪਛਾਣ ਕਰਕੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement
