ਸਕੂਲ ਅਧਿਆਪਕ ਦੀ ਪੁਸਤਕ ਲੋਕ ਅਰਪਣ
ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਦਰਸ਼ਨ ਸਿੰਘ ਵੱਲੋਂ ਲਿਖੀ ਗਈ ਗਣਿਤ ਵਿਸ਼ੇ ਦੀ ਕਿਤਾਬ ਸਕੂਲ ਦੇ ਪ੍ਰਿੰਸੀਪਾਲ ਸਤਵੀਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਲੋਕ ਅਰਪਣ ਕੀਤੀ।...
Advertisement
ਪੰਜਾਬੀ ਯੂਨੀਵਰਸਿਟੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਅਧਿਆਪਕ ਦਰਸ਼ਨ ਸਿੰਘ ਵੱਲੋਂ ਲਿਖੀ ਗਈ ਗਣਿਤ ਵਿਸ਼ੇ ਦੀ ਕਿਤਾਬ ਸਕੂਲ ਦੇ ਪ੍ਰਿੰਸੀਪਾਲ ਸਤਵੀਰ ਸਿੰਘ ਗਿੱਲ ਦੀ ਦੇਖ-ਰੇਖ ਹੇਠ ਹੋਏ ਸਮਾਗਮ ਦੌਰਾਨ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਲੋਕ ਅਰਪਣ ਕੀਤੀ। ਲੇਖਕ ਦਰਸ਼ਨ ਸਿੰਘ ਨੇ ਦੱਸਿਆ ਕਿ ਪੁਸਤਕ ‘ਨਿਊ ਕੰਸੈਪਟਸ ਇਨ ਮੈਥੇਮੈਟਿਕਸ’ ਵਿੱਚ ਮਾਪਣ ਦੇ ਵਿਕਲਪਿਕ ਤਰੀਕਿਆਂ 2-ਡੀ 3-ਡੀ ਘਣ ਮੂਲ, ਵਰਗ ਮੂਲ, ਬਹੁਪਦ ਸਮੀਕਰਨ ਦੇ ਨਾਲ-ਨਾਲ ਜਿਓਮੈਟਰੀ ਦੀ ਵਿਆਖਿਆ ਕੀਤੀ ਗਈ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਦਰਸ਼ਨ ਸਿੰਘ ਤੇ ਸਕੂਲ ਪ੍ਰਿੰਸੀਪਲ ਸਤਵੀਰ ਸਿੰਘ ਗਿੱਲ ਨੂੰ ਵੀ ਵਧਾਈ ਦਿੱਤੀ। ਇਸ ਮੌਕੇ ਡੀਨ ਕਾਲਜ ਵਿਕਾਸ ਕੌਂਸਲ, ਪ੍ਰਿੰਸੀਪਲ ਸਤਵੀਰ ਸਿੰਘ ਗਿੱਲ, ਡਾ. ਬਲਰਾਜ ਸਿੰਘ ਸੈਣੀ, ਡਾ. ਸ਼ੈਲੀ ਅਰੋੜਾ, ਡਾ. ਬਲਵਿੰਦਰ ਸਿੰਘ, ਅਮੋਲਜੀਤ ਕੌਰ, ਅੰਜੂ ਮਹਿਤਾ, ਗਗਨਦੀਪ ਸਿੰਘ ਅਤੇ ਅਭਿਸ਼ੇਕ ਰਾਣਾ ਹਾਜ਼ਰ ਸਨ।
Advertisement
