ਸਕੂਲ ਖੇਡਾਂ: ਗਤਕੇ ’ਚ ਘਨੌਰ ਤੇ ਰਾਜਪੁਰਾ ਜ਼ੋਨ ਅੱਵਲ
ਅੰਡਰ-19 ਗਤਕਾ ਦੇ ਮੁਕਾਬਲਿਆਂ ਵਿੱਚ ਰਾਜਪੁਰਾ ਜ਼ੋਨ ਨੇ ਪਹਿਲਾ, ਘਨੌਰ ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਘਨੌਰ ਜ਼ੋਨ ਦੀ ਸੋਟੀ ਟੀਮ ਨੇ ਪਹਿਲਾ, ਰਾਜਪੁਰਾ ਜ਼ੋਨ ਦੀ ਫ਼ਰੀ ਸੋਟੀ ਟੀਮ ਨੇ ਪਹਿਲਾ, ਪਟਿਆਲਾ 2 ਜ਼ੋਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਨੈਸ਼ਨਲ ਸਟਾਈਲ ਕਬੱਡੀ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ, ਪਟਿਆਲਾ 1 ਜ਼ੋਨ ਨੇ ਰਾਜਪੁਰਾ ਜ਼ੋਨ ਨੂੰ ਹਰਾਇਆ। ਅੰਡਰ-14 ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲਿਆਂ ਵਿੱਚ ਭਾਦਸੋਂ ਜ਼ੋਨ ਨੇ ਪਟਿਆਲਾ 3 ਜ਼ੋਨ ਨੂੰ, ਪਾਤੜਾਂ ਜ਼ੋਨ ਨੇ ਪਟਿਆਲਾ 2 ਜ਼ੋਨ ਨੂੰ, ਨਾਭਾ ਜ਼ੋਨ ਨੇ ਸਮਾਣਾ ਜ਼ੋਨ ਨੂੰ ਅਤੇ ਪਟਿਆਲਾ 1 ਜ਼ੋਨ ਨੇ ਭੁੱਨਰਹੇੜੀ ਜ਼ੋਨ ਨੂੰ ਹਰਾਇਆ। ਅੰਡਰ-14 ਲੜਕਿਆਂ ਦੇ ਤਾਈਕਵਾਂਡੋ ਮੁਕਾਬਲਿਆਂ ਵਿੱਚ 18 ਤੋਂ 21 ਕਿੱਲੋ ਭਾਰ ਵਰਗ ਵਿੱਚ ਕਰਨਵੀਰ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਰਿਤਿਕ ਪਾਸਵਾਨ ਪਟਿਆਲਾ 1 ਜ਼ੋਨ ਨੇ ਦੂਜਾ, ਅਸੀਸ ਕੁਮਾਰ ਪਟਿਆਲਾ 3 ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ 21 ਤੋਂ 23 ਕਿਲੋ ਭਾਰ ਵਰਗ ਵਿੱਚ ਹਰਗਮ ਸਿੰਘ ਭੁਨਰਹੇੜੀ ਜ਼ੋਨ ਨੇ ਪਹਿਲਾ, ਸੁਖਵਿੰਦਰ ਸਿੰਘ ਨਾਭਾ ਜ਼ੋਨ ਨੇ ਦੂਜਾ, ਅਯਾਨ ਅਲੀ ਪਟਿਆਲਾ 2 ਜ਼ੋਨ ਨੇ ਤੀਜਾ ਅਤੇ ਗੁਰਸ਼ਰਨ ਸਿੰਘ ਪਾਤੜਾਂ ਜ਼ੋਨ ਨੇ ਚੌਥਾ ਸਥਾਨ ਪ੍ਰਾਪਤ ਕੀਤਾ।