ਮੀਡੀਆ ਕਲੱਬ ਦੇ ਪ੍ਰਧਾਨ ਬਣੇ ਸਰਦਾਰਾ ਸਿੰਘ ਲਾਛੜੂ
ਮੀਡੀਆ ਵੈੱਲਫੇਅਰ ਕਲੱਬ ਘਨੌਰ ਦੀ ਸਾਲਾਨਾ ਮੀਟਿੰਗ ਭਾਗ ਸਿੰਘ ਅੰਟਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਨਾਲ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਨੂੰ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ। ਕਲੱਬ ਵੱਲੋਂ ਮਿਲੇ ਅਧਿਕਾਰਾਂ ਤਹਿਤ ਲਾਛੜੂ ਨੇ ਨਵੀਂ ਕਾਰਜਕਾਰਨੀ ਦਾ...
Advertisement
ਮੀਡੀਆ ਵੈੱਲਫੇਅਰ ਕਲੱਬ ਘਨੌਰ ਦੀ ਸਾਲਾਨਾ ਮੀਟਿੰਗ ਭਾਗ ਸਿੰਘ ਅੰਟਾਲ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਨਾਲ ਪੱਤਰਕਾਰ ਸਰਦਾਰਾ ਸਿੰਘ ਲਾਛੜੂ ਨੂੰ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ। ਕਲੱਬ ਵੱਲੋਂ ਮਿਲੇ ਅਧਿਕਾਰਾਂ ਤਹਿਤ ਲਾਛੜੂ ਨੇ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ ਜਿਸ ਅਨੁਸਾਰ ਓਮਕਾਰ ਸ਼ਰਮਾ ਨੂੰ ਉੱਪ ਪ੍ਰਧਾਨ, ਅਭਿਸ਼ੇਕ ਸੂਦ ਜਨਰਲ ਸਕੱਤਰ, ਭਾਗ ਸਿੰਘ ਅੰਟਾਲ ਖ਼ਜ਼ਾਨਚੀ, ਮੁਹੰਮਦ ਸਲੀਮ ਪ੍ਰੈੱਸ ਸਕੱਤਰ, ਰੇਸ਼ਮ ਸਿੰਘ ਸਕੱਤਰ, ਸੁਰਜਨ ਸਿੰਘ ਮੁੱਖ ਸਲਾਹਕਾਰ ਨਿਯੁਕਤ ਕੀਤੇ ਗਏ। ਇਸ ਮੌਕੇ ਲਾਛੜੂ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੇਮੰਤ ਸਿੰਗਲਾ ਐਡਵੋਕੇਟ, ਰਾਜੇਸ਼ ਲੋਹ ਸਿੰਬਲੀ ਆਦਿ ਹਾਜ਼ਰ ਸਨ।
Advertisement
Advertisement