ਕਾਂਗਰਸ ਦੇ ਰਾਜ ’ਚ ਸਨੌਰ ਦਾ ਵਿਕਾਸ ਹੋਇਆ: ਹੈਰੀਮਾਨ
ਵਿਧਾਨ ਸਭਾ ਹਲਕਾ ਸਨੌਰ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਇਸ ਹਲਕੇ ਦਾ ਵਿਕਾਸ ਕਾਂਗਰਸ ਰਾਜ ਸਮੇਂ ਉਨ੍ਹਾਂ ਨੇ ਸਰਕਾਰ ਤੋਂ ਪੈਸੇ ਲਿਆ ਕਰਵਾਇਆ ਸੀ ਪਰ ਹੁਣ ਆਮ ਆਦਮੀ ਦੀ ਸਰਕਾਰ ਦੇ ਸਾਢੇ 3 ਸਾਲਾਂ ਵਿੱਚ ਕੋਈ ਵਿਕਾਸ ਨਹੀਂ ਹੋ...
Advertisement
ਵਿਧਾਨ ਸਭਾ ਹਲਕਾ ਸਨੌਰ ਵਿਕਾਸ ਪੱਖੋਂ ਬਹੁਤ ਪੱਛੜ ਗਿਆ ਹੈ। ਇਸ ਹਲਕੇ ਦਾ ਵਿਕਾਸ ਕਾਂਗਰਸ ਰਾਜ ਸਮੇਂ ਉਨ੍ਹਾਂ ਨੇ ਸਰਕਾਰ ਤੋਂ ਪੈਸੇ ਲਿਆ ਕਰਵਾਇਆ ਸੀ ਪਰ ਹੁਣ ਆਮ ਆਦਮੀ ਦੀ ਸਰਕਾਰ ਦੇ ਸਾਢੇ 3 ਸਾਲਾਂ ਵਿੱਚ ਕੋਈ ਵਿਕਾਸ ਨਹੀਂ ਹੋ ਸਕਿਆ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪੀਾਲ ਸਿੰਘ ਹੈਰੀਮਾਨ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਉਪਰੰਤ ਦੇਵੀਗੜ੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਹਰਿੰਦਰਪਾਲ ਸਿੰਘ ਹੈਰੀਮਾਨ ਨੇ ਕਿਹਾ ਕਿ 2022 ਤੋਂ ਪਹਿਲਾਂ ਕਾਂਗਰਸ ਦੀ ਸਰਕਾਰ ਸਮੇਂ ਉਨ੍ਹਾਂ ਨੇ ਇਸ ਇਲਾਕੇ ਵਿੱਚ ਪੈਂਦੇ ਘੱਗਰ ਦੇ ਪਿੰਡ ਸਿਰਕੱਪੜਾ ਨੇੜੇ ਪੁਲ ਲਈ 60 ਲੱਖ ਰੁਪਏ ਲਿਆ ਕੇ ਇਸ ਦੀ ਮੁਰੰਮਤ ਕਰਵਾਈ ਸੀ ਅਤੇ ਆਵਾਜਾਈ ਲਈ ਰੁਕੇ ਰਾਹ ਨੂੰ ਮੁੜ ਚਾਲੂ ਕਰਵਾਇਆ ਸੀ ਪਰ ਅੱਜ ਇਸ ਪੁਲ ਦੀ ਮੁੜ ਹੋਈ ਹਾਲਤ ਹੋ ਗਈ ਹੈ ਜੋ ਪਹਿਲਾਂ ਸੀ ਕਿਉਂਕਿ ‘ਆਪ’ ਸਰਕਾਰ ਦੇ ਨੁਮਾਇੰਦਿਆਂ ਨੇ ਇਸ ਪੁਲ ਦੀ ਮੁਰੰਮਤ ਲਈ ਸਿਰਫ ਲਾਰੇ ਹੀ ਲਾਏ ਪਰ ਪੈਸਾ ਕੋਈ ਨਹੀਂ ਲਿਆਂਦਾ। ਇਸ ਤੋਂ ਇਲਾਵਾ ਦੂਧਨਸਾਧਾਂ ਤਹਿਸੀਲ ਦੀ ਇਮਾਰਤ ਲਈ 5 ਕਰੋੜ ਵੀ ਉਨ੍ਹਾਂ ਨੇ ਕਾਂਗਰਸ ਰਾਜ ਸਮੇਂ ਹੀ ਲਿਆਂਦੇ ਸਨ ਅਤੇ ਬੱਸ ਅੱਡਾ ਦੇਵੀਗੜ੍ਹ ਲਈ ਵੀ 92 ਲੱਖ ਰੁਪਏ ਉਨ੍ਹਾਂ ਨੇ ਹੀ ਲਿਆਂਦੇ ਸਨ। ਇਸ ਮੌਕੇ ਬਲਾਕ ਭੁਨਰਹੇੜੀ ਕਾਂਗਰਸ ਦੇ ਪ੍ਰਧਾਨ ਹਰਵੀਰ ਸਿੰਘ ਥਿੰਦ, ਸਾਬਕਾ ਚੇਅਰਮੈਨ ਜੀਤ ਸਿੰਘ ਮੀਰਾਂਪੁਰ, ਅਸ਼ਵਨੀ ਬੱਤਾ ਪ੍ਰਧਾਨ ਬਲਾਕ ਕਾਂਗਰਸ ਸਨੌਰ, ਜਰਨੈਲ ਸਿੰਘ ਚੂਹਟ, ਦੇਬਣ ਹਾਜੀਪੁਰ ਤੇ ਮਹਿਕ ਗਰੇਵਾਲ ਨੈਣਾ ਆਦਿ ਹਾਜ਼ਰ ਸਨ।
Advertisement
Advertisement