ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਲਾਹ ਜੱਗਾ ਸਿੰਘ ਨੇ ਬਚਾਈਆਂ ਅਣਗਿਣਤ ਜਾਨਾਂ

ਬੁਢਾਪਾ ਪੈਨਸ਼ਨ ਜਾਂ ਕੋੲੀ ਸਰਕਾਰੀ ਮਦਦ ਨਾ ਮਿਲਣ ਕਾਰਨ ਸਰਕਾਰ ’ਤੇ ਮਲਾਲ
ਬੇੜੀ ’ਤੇ ਚੱਪੂ ਚਲਾਉਂਦਾ ਹੋਇਆ ਮਲਾਹ ਜੱਗਾ ਸਿੰਘ।
Advertisement
ਘੱਗਰ ਦੀ ਮਾਰ ਵਾਲੇ ਵਾਲੇ ਖੇਤਰ ਹਰਚੰਦਪੁਰਾ ’ਚ ਮਲਾਹ ਜੱਗਾ ਸਿੰਘ ਕਈਆਂ ਲਈ ਜ਼ਿੰਦਗੀ ਬਣ ਕੇ ਬਹੁੜਿਆ। ਆਪਣੀ ਦਹਾਕਿਆਂ ਪੁਰਾਣੀ ਬੇੜੀ ਜ਼ਰੀਏ ਹੁਣ ਤੱਕ ਸੈਂਕੜੇ ਜਾਨਾਂ ਬਚਾਉਣ ਵਾਲੇ ਜੱਸਾ ਸਿੰਘ ਦੀ ਉਮਰ 70 ਵਰ੍ਹਿਆਂ ਨੂੰ ਢੁੱਕ ਗਈ ਹੈ ਪਰ ਅਜੇ ਤੱਕ ਬੁਢਾਪਾ ਪੈਨਸ਼ਨ ਜਾਂ ਸਰਕਾਰੀ ਸਹੂਲਤ ਨਾ ਮਿਲਣ ਕਾਰਨ ਉਹ ਸਰਕਾਰ ਨਾਲ ਗਿਲ੍ਹਾ ਜ਼ਾਹਿਰ ਕਰਦਾ ਹੈ।

ਮਲਾਹ ਜੱਗਾ ਸਿੰਘ ਨੇ ਦੱਸਿਆ ਕਿ ਪੁਰਾਣੇ ਵੇਲਿਆਂ ’ਚ ਜਦੋਂ ਘੱਗਰ ਦਰਿਆ ’ਤੇ ਇਸ ਖੇਤਰ ’ਚ ਪੁਲ ਨਹੀਂ ਸੀ ਤਾਂ ਲੋਕਾਂ ਨੂੰ ਇਧਰੋ-ਉਧਰ ਲਿਆਉਣ-ਲਿਜਾਣ ਲਈ ਇੱਕ-ਇੱਕ ਸਾਧਨ ਉਸ ਦੀ ਇਹ ਬੇੜੀ ਸੀ। ਉਹ ਪਿਤਾ ਪੁਰਖੀ ਕਿੱਤੇ ਵਜੋਂ 18 ਸਾਲ ਦੀ ਉਮਰ ਤੋਂ ਚੱਪੂ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ 1988, 1993 ਤੇ ਫਿਰ 2023 ’ਚ ਜਦੋਂ ਇਲਾਕੇ ’ਚ ਹੜ੍ਹ ਆਇਆ ਸੀ ਤਾਂ ਉਸ ਨੇ ਬੇੜੀ ਜ਼ਰੀਏ ਹੜ੍ਹ ਪੀੜਤਾਂ ਦੀ ਦਿਨ-ਰਾਤ ਸੇਵਾ ਕੀਤੀ। ਉਸ ਨੇ ਦੋ ਸਾਲ ਪਹਿਲਾਂ ਆਪਣੀ ਬੇੜੀ ਜ਼ਰੀਏ 15 ਪਰਵਾਸੀ ਮਜ਼ਦੂਰਾਂ ਦੀ ਜਾਨ ਬਚਾਈ ਸੀ।

Advertisement

ਮਲਾਹ ਜੱਗਾ ਸਿੰਘ ਨੇ ਸ਼ਿਕਵਾ ਕਰਦਿਆਂ ਦੱਸਿਆਕਿ ਭਾਵੇਂ ਜ਼ਿਲ੍ਹਾ ਪ੍ਰਸ਼ਾਸਨ ਨੇ 15 ਅਗਸਤ ਨੂੰ ਉਸ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਪਰ ਹਾਲੇ ਤਾਈਂ ਕੋਈ ਆਰਥਿਕ ਮਦਦ ਨਹੀਂ ਮਿਲੀ। ਉਸ ਨੇ ਦੱਸਿਆ ਕਿ ਪੁਰਾਣੇ ਸਮੇਂ ਤੋਂ ਹੁਣ ਤੱਕ ਪਿੰਡ ਦੇ ਲੋਕ ਉਸ ਨੂੰ ਛਿਮਾਹੀ ਦੌਰਾਨ ਦਾਣਾ-ਫੱਕਾ ਦਿੰਦੇ ਹਨ ਤੇ ਉਹ ਆਪਣਾ ਜੀਵਨ ਬਸਰ ਕਰਨ ਲਈ ਚੱਪੂ ਚਲਾ ਰਿਹਾ ਹੈ। ਦੱਸਣਯੋਗ ਹੈ ਕਿ ਵਡੇਰੀ ਉਮਰ ਦਾ ਮਲਾਹ ਜੱਗਾ ਸਿੰਘ ਚੰਗਾ ਤਾਰੂ ਹੋਣ ਤੋਂ ਇਲਾਵਾ ਬੇੜੀ ਦਾ ਵੀ ਚੰਗਾ ਚੱਪੂਦਾਰ ਹੈ। ਇਲਾਕੇ ਦੀ ਮਹਿਲਾ ਕਿਸਾਨ ਆਗੂ ਚਰਨਜੀਤ ਕੌਰ ਕੰਗ ਮੁਤਾਬਿਕ ਮਲਾਹ ਜੱਗਾ ਸਿੰਘ ਦੀ ਇਲਾਕੇ ਨੂੰ ਵੱਡੀ ਦੇਣ ਹੈ, ਜਿਸ ਦਾ ਇਲਾਕਾ ਮੁੱਲ ਨਹੀਂ ਮੋੜ ਸਕਦਾ।

 

Advertisement
Show comments