ਸਾਹਿਤ ਪਰਿਸ਼ਦ ਵੱਲੋਂ ਕਾਵਿ ਸੰਗ੍ਰਹਿ ‘ਮੁੜ ਕੇ ਨਹੀਂ ਮਿਲੇ’ ਲੋਕ ਅਰਪਣ
ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਉੱਭਰਦੇ ਸ਼ਾਇਰ ਹਰੀਸ਼ ਪਟਿਆਲਵੀ ਦੇ ਕਾਵਿ ਸੰਗ੍ਰਹਿ ‘ਮੁੜ ਕੇ ਮਿਲੇ ਨਹੀਂ’ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਮੁੱਖ ਮਹਿਮਾਨ ਪ੍ਰੋ. ਸੁਭਾਸ਼ ਚੰਦਰ ਸ਼ਰਮਾ, ਵਿਸ਼ੇਸ਼...
Advertisement
ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਉੱਭਰਦੇ ਸ਼ਾਇਰ ਹਰੀਸ਼ ਪਟਿਆਲਵੀ ਦੇ ਕਾਵਿ ਸੰਗ੍ਰਹਿ ‘ਮੁੜ ਕੇ ਮਿਲੇ ਨਹੀਂ’ ਲੋਕ ਅਰਪਣ ਕੀਤਾ ਗਿਆ। ਸਭਾ ਦੇ ਪ੍ਰਧਾਨ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ, ਮੁੱਖ ਮਹਿਮਾਨ ਪ੍ਰੋ. ਸੁਭਾਸ਼ ਚੰਦਰ ਸ਼ਰਮਾ, ਵਿਸ਼ੇਸ਼ ਮਹਿਮਾਨ ਡਾ. ਮਨਜਿੰਦਰ ਸਿੰਘ ਅਤੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਨਿਰਮਲਾ ਗਰਗ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸਨ। ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਵੱਲੋਂ ‘ਅਸੀਂ ਨਾਨਕ ਦੇ ਕੀ ਲੱਗਦੇ ਹਾਂ’ ਗਾ ਕੇ ਕੀਤਾ ਗਿਆ। ਡਾ. ਤਰਲੋਚਨ ਕੌਰ ਵੱਲੋਂ ਪੁਸਤਕ ’ਤੇ ਪਰਚਾ ਪੜ੍ਹਿਆ ਗਿਆ। ਮੁੱਖ ਮਹਿਮਾਨ ਪ੍ਰੋ. ਸੁਭਾਸ਼ ਚੰਦਰ ਸ਼ਰਮਾ ਨੇ ਸ਼ਾਇਰ ਹਰੀਸ਼ ਪਟਿਆਲਵੀ ਅਤੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਸਮਾਗਮ ਬਾਰੇ ਆਪਣੇ ਵਿਚਾਰ ਪੇਸ਼ ਕਰਨ ਉਪਰੰਤ ਆਪਣੀ ਪੁਸਤਕ ਵਿੱਚੋਂ ਕੁੱਝ ਚੋਣਵੇਂ ਸ਼ੇਅਰ ਸਾਂਝੇ ਕੀਤੇ। ਕਵੀ ਦਰਬਾਰ ਸੈਸ਼ਨ ਦੌਰਾਨ ਸ਼ਾਮ ਸਿੰਘ ਪ੍ਰੇਮ, ਰਘਬੀਰ ਮਹਿਮੀ, ਜੱਗਾ ਰੰਗੂਵਾਲ, ਬਲਵਿੰਦਰ ਭੱਟੀ, ਬਚਨ ਸਿੰਘ ਗੁਰਮ, ਦਰਸ਼ਨ ਸਿੰਘ ਪਸਿਆਣਾ, ਹਰਦੀਪ ਸਿੰਘ ਮਿਸ਼ਨ ਲਾਲੀ ਤੇ ਹਰਿਆਲੀ, ਗੁਰਜੰਟ ਸਿੰਘ ਸਿਉਨਾ ਸੁਖਦੀਪ ਰਾਜੂ, ਰਾਜੇਸ਼ਵਰ ਕੁਮਾਰ, ਵਿੱਕੀ ਸਿਉਨਾ, ਬਲਬੀਰ ਦਿਲਦਾਰ, ਨਵੀਨ ਕਮਲ ਭਾਰਤੀ, ਮਨੋਜ ਫਗਵਾੜਵੀ, ਅਜੈਬ ਸਿੰਘ ਰੁਪਾਣਾ, ਜਗਤਾਰ ਨਿਮਾਣਾ, ਵਿਜੈ ਕੁਮਾਰ, ਅਵਤਾਰਜੀਤ ਅਟਵਾਲ, ਜਸਵੰਤ ਸਿੰਘ, ਕੁਲਵੰਤ ਸਿੰਘ ਸੈਦੋਕੇ ਤੇ ਗੁਰੀ ਲੰਗ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ਼ ਖ਼ੂਬ ਰੰਗ ਬੰਨ੍ਹਿਆ। ਇਸ ਤੋਂ ਇਲਾਵਾ ਗੁਰਦੀਪ ਸਿੰਘ ਸੱਗੂ, ਗੁਰਨਾਮ ਸਿੰਘ, ਗੋਪਾਲ ਸ਼ਰਮਾ, ਮਹਿੰਦਰ ਸਿੰਘ ਜੱਗੀ, ਹਰੀਸ਼ ਪਟਿਆਲਵੀ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਬਤੌਰ ਸਰੋਤੇ ਹਾਜ਼ਰੀ ਲਵਾਈ। ਸਮਾਗਮ ਦੇ ਆਖ਼ਰੀ ਪੜਾਅ ਵਿੱਚ ਮਹਿਮਾਨਾਂ ਅਤੇ ਸ਼ਾਇਰ ਹਰੀਸ਼ ਪਟਿਆਲਵੀ ਦਾ ਮਾਣ ਸਨਮਾਨ ਕੀਤਾ ਗਿਆ।
Advertisement
Advertisement