ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਟਾਂਗਰੀ ਨਦੀ ਦੀ ਸਫ਼ਾਈ ਲਈ 16.72 ਕਰੋੜ ਰੁਪਏ ਜਾਰੀ: ਪਠਾਣਮਾਜਰਾ

ਪੱਤਰ ਪ੍ਰੇਰਕ ਦੇਵੀਗੜ੍ਹ, 28 ਜੂਨ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਦੇਵੀਗੜ੍ਹ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਟਾਂਗਰੀ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈ ਲਈ ਵੱਡਾ ਕਦਮ ਚੁੱਕਦਿਆਂ 16...
Advertisement

ਪੱਤਰ ਪ੍ਰੇਰਕ

ਦੇਵੀਗੜ੍ਹ, 28 ਜੂਨ

Advertisement

ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਯਤਨਾ ਸਦਕਾ ਪੰਜਾਬ ਸਰਕਾਰ ਵੱਲੋਂ ਦੇਵੀਗੜ੍ਹ ਇਲਾਕੇ ਦੇ ਲੋਕਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਟਾਂਗਰੀ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਅਤੇ ਸਫਾਈ ਲਈ ਵੱਡਾ ਕਦਮ ਚੁੱਕਦਿਆਂ 16 ਕਰੋੜ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਟਾਂਗਰੀ ਨਦੀ ਮੋਰਨੀ ਹਿੱਲ ਤੋਂ ਸ਼ੁਰੂ ਹੋ ਕੇ ਹਰਿਆਣਾ ਰਾਹੀਂ ਪੰਜਾਬ ਵਿੱਚ ਦਾਖਲ ਹੁੰਦੀ ਹੈ, ਹੁਣ ਪਟਿਆਲਾ ਜ਼ਿਲ੍ਹੇ ਵਿੱਚ 21.52 ਕਿਲੋਮੀਟਰ ਲੰਮੇ ਹਿੱਸੇ ਵਿੱਚ ਟਾਂਗਰੀ ਨਦੀ ਬਣਵਾਈ ਜਾ ਰਹੀ ਹੈ। ਇਸ ਦੌਰਾਨ 16 ਕਰੋੜ 72 ਲੱਖ ਦੇ ਪ੍ਰਾਜੈਕਟ ਰਾਹੀਂ ਨਦੀ ਦੇ ਸੱਜੇ ਅਤੇ ਖੱਬੇ ਬੰਨ੍ਹਾਂ ਦੀ ਮੁਰੰਮਤ ਮੈਂਟੀਨੈੱਸ ਅਤੇ ਰੀਸ਼ੈਂਪਿੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਦਾ ਮਕਸਦ ਇਸ ਦੇ ਨੇੜਲੇ ਪਿੰਡਾਂ ਦੀ ਅਬਾਦੀ ਅਤੇ ਫਸਲਾਂ ਨੂੰ ਹੜ੍ਹ ਤੋਂ ਬਚਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਪਟਿਆਲਾ ਅਤੇ ਦੇਵੀਗੜ੍ਹ ਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਕੰਮ ਜਲਦੀ ਸ਼ੁਰੂ ਹੋ ਜਾਵੇਗਾ।

 

Advertisement
Show comments