ਰੋਟਰੀ ਕਲੱਬ ਵੱਲੋਂ ਅੱਖਾਂ ਤੇ ਦੰਦਾਂ ਦਾ ਜਾਂਚ ਕੈਂਪ
ਰੋਟਰੀ ਕਲੱਬ ਸਮਾਣਾ ਡਾਇਨਾਮਿਕ ਵੱਲੋਂ ਅਗਰਸੈਨ ਜੈਅੰਤੀ ਮੌਕੇ ਪ੍ਰਧਾਨ ਦਰਸ਼ਨ ਮਿੱਤਲ, ਸੈਕਟਰੀ ਸੁਮਿਤ ਗਰਗ, ਕੈਸ਼ੀਅਰ ਅਸ਼ੋਕ ਗਰਗ ,ਪ੍ਰਾਜੈਕਟ ਚੇਅਰਮੈਨ ਰਾਕੇਸ਼ ਗਰਗ ਅਤੇ ਸੰਜੀਵ ਬਾਂਸਲ ਦੀ ਅਗਵਾਈ ’ਚ ਸਥਾਨਕ ਅਗਰਵਾਲ ਧਰਮਸ਼ਾਲਾ ’ਚ ਅੱਖਾਂ ਦੇ ਅਪਰੇਸ਼ਨਾਂ ਤੋਂ ਇਲਾਵਾ ਹੱਡੀਆਂ ਤੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਹਲਕਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਕੀਤਾ ਗਿਆ। ਇਹ ਕੈਂਪ ਪਵਨ ਮਿੱਤਲ, ਦਰਸ਼ਨ ਮਿੱਤਲ, ਸੋਮਨਾਥ ਮਿੱਤਲ, ਨਰਿੰਦਰ ਮਿੱਤਲ ਅਤੇ ਰਾਜੀ ਮਿੱਤਲ ਵੱਲੋਂ ਆਪਣੇ ਮਾਤਾ-ਪਿਤਾ ਵਿਦਿਆ ਦੇਵੀ ਅਤੇ ਵੀਰ ਭਾਨ ਮਿੱਤਲ ਦੀ ਯਾਦ ’ਚ ਲਾਇਆ ਗਿਆ ਸੀ। ਅੱਖਾਂ ਦੇ ਕੈਂਪ ਵਿੱਚ 150 ਜਣਿਆਂ ਦੀਆਂ ਅੱਖਾਂ ਦੀ ਜਾਂਚ ਕਰਕੇ 60 ਜਣਿਆਂ ਦੇ ਅਪਰੇਸ਼ਨ ਕੀਤੇ ਗਏ। ਇਸੇ ਤਰ੍ਹਾਂ ਦੰਦਾਂ ਦੇ ਕੈਂਪ ਵਿੱਚ 50 ਜਣਿਆਂ ਦੇ ਦੰਦਾਂ ਜਾਂਚ ਕੀਤੀ ਗਈ। ਇਸ ਮੌਕੇ ਉਦਯੋਗਪਤੀ ਰਮੇਸ਼ ਗਰਗ, ਸਾਬਕਾ ਪ੍ਰਧਾਨ ਕਪੂਰ ਚੰਦ ਬਾਂਸਲ, ਅਗਰਵਾਲ ਧਰਮਸ਼ਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ, ਜ਼ਿਲ੍ਹਾ ਗਵਰਨਰ ਰੋਟਰੀ ਕਲੱਬ ਸੀ.ਏ ਅਮਿਤ ਸਿੰਗਲਾ, ਅਗਰਵਾਲ ਸਭਾ ਦੇ ਪ੍ਰਧਾਨ ਪਵਨ ਬਾਂਸਲ, ਕੇਵਲ ਕ੍ਰਿਸ਼ਨ ਮਿੱਤਲ, ਰੋਟਰੀ ਕਲੱਬ ਸੈਂਟਰਲ ਪ੍ਰਧਾਨ ਪ੍ਰਦੀਪ ਮਿੰਕਾ ਤੇ ਕਲੱਬ ਮੈਂਬਰ ਅਨਿਲ ਗਰਗ ਆਦਿ ਹਾਜ਼ਰ ਸਨ।