ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਟਰੀ ਕਲੱਬ ਨੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਇਥੇ ਰੋਟਰੀ ਕਲੱਬ ਪਾਤੜਾਂ ਰਾਇਲ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਕਲੱਬ ਪ੍ਰਧਾਨ ਹਰਮੇਸ਼ ਸਿੰਗਲਾ ਨੇ ਦੱਸਿਆ ਕਿ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਸਿਖਣ ਲਈ ਮਸ਼ੀਨਾਂ ਦੇਣ ਦਾ ਮਕਸਦ ਹੈ ਕਿ ਉਹ ਸਿਲਾਈ ਸਿੱਖ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ...
ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਦੇ ਹੋਏ ਕਲੱਬ ਮੈਂਬਰ।
Advertisement

ਇਥੇ ਰੋਟਰੀ ਕਲੱਬ ਪਾਤੜਾਂ ਰਾਇਲ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਕਲੱਬ ਪ੍ਰਧਾਨ ਹਰਮੇਸ਼ ਸਿੰਗਲਾ ਨੇ ਦੱਸਿਆ ਕਿ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਸਿਖਣ ਲਈ ਮਸ਼ੀਨਾਂ ਦੇਣ ਦਾ ਮਕਸਦ ਹੈ ਕਿ ਉਹ ਸਿਲਾਈ ਸਿੱਖ ਕੇ ਆਪਣੇ ਪੈਰਾਂ ’ਤੇ ਖੜ੍ਹੀਆਂ ਹੋ ਸਕਣ। ਉਨ੍ਹਾਂ ਦੱਸਿਆ ਕਿ ਕਲੱਬ ਦੇ ਮੈਂਬਰ ਨਰਾਇਣ ਗਰਗ, ਕਪਿਲ ਕੌਸ਼ਲ ਮਲਿਕ, ਰਾਕੇਸ਼ ਗੋਇਲ ਤੇ ਹਰਮੇਸ਼ ਸਿੰਗਲਾ ਵੱਲੋਂ ਇਹ ਮਸ਼ੀਨਾਂ ਦਸਵੰਧ ਵਿੱਚੋਂ ਦਿੱਤੀਆਂ ਗਈਆਂ ਹਨ। ਇਸ ਮੌਕੇ ਸੈਕਰੇਟਰੀ ਰਾਕੇਸ਼ ਗੋਇਲ, ਕੈਸ਼ੀਅਰ ਮਿੰਕਲ ਗਰਗ, ਰਾਕੇਸ਼ ਸਿੰਗਲਾ ਸੋਨੀ, ਕਪਿਲ ਕੌਸ਼ਲ ਮਲਿਕ, ਕੂਨਾਲ ਗੋਇਲ, ਨਰਾਇਣ ਗਰਗ, ਰਾਕੇਸ਼ ਗਰਗ ਮਦਰ ਇੰਡੀਆ ਸਕੂਲ, ਅਸ਼ੋਕ ਗਰਗ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।

Advertisement

Advertisement
Show comments