ਰੋਮੀ ਗਰਗ ਨੇ ਡੀਡੀਓ ਦਾ ਚਾਰਜ ਸੰਭਾਲਿਆ
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਫੈਕਲਟੀ ਅਤੇ ਸਟਾਫ਼ ਨੇ ਪ੍ਰੋ. ਰੋਮੀ ਗਰਗ ਦਾ ਤਹਿ ਦਿਲੋਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਨ੍ਹਾਂ ਨੇ ਅੱਜ ਕਾਲਜ ਦੇ ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ ਵਜੋਂ ਚਾਰਜ ਸੰਭਾਲਿਆ। ਪ੍ਰੋ. ਗਰਗ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਕਾਲਜ,...
Advertisement
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ ਦੇ ਫੈਕਲਟੀ ਅਤੇ ਸਟਾਫ਼ ਨੇ ਪ੍ਰੋ. ਰੋਮੀ ਗਰਗ ਦਾ ਤਹਿ ਦਿਲੋਂ ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ, ਜਿਨ੍ਹਾਂ ਨੇ ਅੱਜ ਕਾਲਜ ਦੇ ਡਰਾਇੰਗ ਐਂਡ ਡਿਸਬਰਸਿੰਗ ਅਫ਼ਸਰ ਵਜੋਂ ਚਾਰਜ ਸੰਭਾਲਿਆ। ਪ੍ਰੋ. ਗਰਗ ਪਿਛਲੇ ਪੰਜ ਮਹੀਨਿਆਂ ਤੋਂ ਸਰਕਾਰੀ ਕਾਲਜ, ਸੰਗਰੂਰ ਦੀ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਸਨ, ਹੁਣ ਉਸ ਮਹਿੰਦਰਾ ਕਾਲਜ ਵਿੱਚ ਵਾਪਸ ਆਏ ਹਨ। ਉਹ ਬਤੌਰ ਪ੍ਰਿੰਸੀਪਲ ਪ੍ਰਮੋਟ ਹੋਣ ਤੋਂ ਪਹਿਲਾਂ ਇੱਥੇ ਬੋਟਨੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ। ਕਾਲਜ ਕੌਂਸਲ ਅਤੇ ਸਟਾਫ਼ ਸਕੱਤਰ ਨੇ ਉਨ੍ਹਾਂ ਦਾ ਫੁੱਲਾਂ ਨਾਲ ਸ਼ਾਨਦਾਰ ਸਵਾਗਤ ਕੀਤਾ।
Advertisement
Advertisement