ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਲੇਰਕੋਟਲਾ ’ਚ ਨਾਜਾਇਜ਼ ਕਬਜ਼ਿਆਂ ਕਾਰਨ ਸੜਕ ‘ਸੁੰਗੜੀ’

ਆਵਾਜਾਈ ਜਾਮ ਕਾਰਨ ਨਿੱਤ ਪ੍ਰੇਸ਼ਾਨ ਹੁੰਦੇ ਨੇ ਰਾਹਗੀਰ
ਮਾਲੇਰਕੋਟਲਾ ਦੇ ਬਾਜ਼ਾਰ ’ਚ ਲੱਗੇ ਜਾਮ ’ਚ ਫਸੇ ਲੋਕ।
Advertisement
ਸ਼ਹਿਰ ਦੇ ਬਾਜ਼ਾਰਾਂ ਦੀਆਂ ਸੜਕਾਂ ਕਬਜ਼ਿਆਂ ਦੀ ਜ਼ੱਦ ’ਚ ਹਨ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖਣ, ਆਪਣੇ ਵਾਹਨ ਖੜ੍ਹੇ ਕਰਨ ਅਤੇ ਸੜਕ ’ਤੇ ਖੜ੍ਹਦੀਆਂ ਰੇਹੜੀਆਂ ਕਾਰਨ ਆਵਾਜਾਈ ਵਿੱਚ ਦਿੱਕਤ ਆਉਂਦੀ ਹੈ। ਜਾਮ ਲੱਗਣ ਕਾਰਨ ਸਕੂਲੀ ਵਿਦਿਆਰਥੀਆਂ ਨੂੰ ਸਕੂਲ, ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਨੂੰ ਦਫ਼ਤਰਾਂ ਅਤੇ ਮਰੀਜ਼ਾਂ ਨੂੰ ਹਸਪਤਾਲ ਪਹੁੰਚਣ ’ਚ ਦੇਰੀ ਹੋ ਜਾਂਦੀ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਬੱਸ ਅੱਡਾ-ਕਾਲਜ ਰੋਡ, ਬੱਸ ਅੱਡਾ-ਦਿੱਲੀ ਦਰਵਾਜ਼ਾ, ਜਰਗ ਚੌਕ-ਸਰਹਿੰਦੀ ਦਰਵਾਜ਼ਾ, ਜਰਗ ਚੌਕ-ਨਾਮਧਾਰੀ ਸ਼ਹੀਦੀ ਸਮਾਰਕ ਤੱਕ, ਤਲਾਬ ਬਾਜ਼ਾਰ,ਜਮਾਲਪੁਰਾ ਵਿਚਲੀ ਮੁੱਖ ਸੜਕ, ਕਿਲ੍ਹਾ ਰਹਿਮਤਗੜ੍ਹ-ਨਾਭਾ ਰੋਡ, ਟਰੱਕ ਯੂਨੀਅਨ-ਕੋਰਟ ਕੰਪਲੈਕਸ ਰੋਡ, ਸਰਹਿੰਦੀ ਦਰਵਾਜ਼ਾ-ਪਿਪਲੀ ਪੈਟਰੋਲ ਪੰਪ ਰੋਡ, ਸਦਰ ਬਾਜ਼ਾਰ ਆਦਿ ਸੜਕਾਂ ’ਤੇ ਸਥਿਤੀ ਦਿਨੋਂ-ਦਿਨ ਵਿਗੜ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਨੂੰ ਸ਼ਹਿਰ ਵਿੱਚੋਂ ਨਾਜਾਇਜ਼ ਕਬਜ਼ੇ ਹਟਾਉਣੇ ਚਾਹੀਦੇ ਹਨ। ਦੁਕਾਨਦਾਰਾਂ ਅਤੇ ਰੇਹੜੀਆਂ ਵਾਲਿਆਂ ਲਈ ਕਾਰੋਬਾਰ ਕਰਨ ਲਈ ਜਗ੍ਹਾ ਨਿਰਧਾਰਿਤ ਕਰਨੀ ਚਾਹੀਦੀ ਹੈ।

ਸਕੂਲ ਵਾਹਨ ਚਾਲਕ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਵਾਹਨ ਚਾਲਕਾਂ ਨੂੰ ਉਕਤ ਖੇਤਰਾਂ ਵਿੱਚ ਹਰ ਰੋਜ਼ ਆਵਾਜਾਈ ਜਾਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਮਲ ਜਿੰਦਲ ਨੇ ਕਿਹਾ ਕਿ ਸ਼ਹਿਰ ਦੀਆਂ ਕਈ ਸੜਕਾਂ ਅਤੇ ਬਾਜ਼ਾਰ ’ਚ ਲੰਬਾਈ ਅਤੇ ਚੌੜਾਈ ਦੋਵਾਂ ਪੱਖੋਂ ਕਾਫ਼ੀ ਜਗ੍ਹਾ ਹੈ ਪਰ ਅਸਥਾਈ ਕਬਜ਼ਿਆਂ ਕਾਰਨ ਰੋਜ਼ਾਨਾ ਟ੍ਰੈਫਿਕ ਜਾਮ ਰਹਿੰਦਾ ਹੈ। ਰੋਹਿਤ ਸ਼ਰਮਾ ਅਤੇ ਅਮਰਿੰਦਰ ਸਿੰਘ ਨੇ ਕਿਹਾ ਕਿ ਆਵਾਜਾਈ ਵਿੱਚ ਵਿਘਨ ਰੋਕਣ ਲਈ ਅਸਥਾਈ ਕਬਜ਼ੇ ਹਟਾਏ ਜਾਣੇ ਚਾਹੀਦੇ ਹਨ ਅਤੇ ਦੁਕਾਨਦਾਰਾਂ ਨੂੰ ਆਪਣੀ ਸੀਮਤ ਜਗ੍ਹਾ ਦੇ ਅੰਦਰ ਕੰਮ ਕਰਨ ਲਈ ਨਿਰਦੇਸ਼ ਦਿੱਤੇ ਜਾਣੇ ਚਾਹੀਦੇ ਹਨ। ਪੇਂਟਰ ਪ੍ਰੀਤਮ ਸਿੰਘ ਨੇ ਕਿਹਾ ਕਿ ਨਗਰ ਕੌਂਸਲ ਨੂੰ ਬਾਜ਼ਾਰਾਂ ਦੀਆਂ ਸੜਕਾਂ ’ਤੇ ਰੰਗੀਨ ਪੱਟੀਆਂ (ਲਕੀਰਾਂ) ਲਗਾਉਣੀਆਂ ਚਾਹੀਦੀਆਂ ਹਨ ਅਤੇ ਨਜਾਇਜ਼ ਕਬਜ਼ੇ ਰੋਕਣ ਲਈ ਨਗਰ ਕੌਂਸਲ ਨੂੰ ਦੁਕਾਨਾਂ ਦੇ ਬਾਹਰ ਸਮਾਨ ਰੱਖਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

Advertisement

ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ

ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਚੰਦਰ ਪ੍ਰਕਾਸ਼ ਵਧਵਾ ਨੇ ਕਿਹਾ ਕਿ ਕੌਂਸਲ ਵੱਲੋਂ ਸ਼ਹਿਰ ਅੰਦਰ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਜਾਰੀ ਹੈ। ਨਾਜਾਇਜ਼ ਕਬਜ਼ੇ ਕਰਨ ਵਾਲੇ ਦੁਕਾਨਦਾਰਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਹਨ ਅਤੇ ਸੜਕਾਂ ’ਤੇ ਪਿਆ ਸਾਮਾਨ ਵੀ ਜ਼ਬਤ ਕੀਤਾ ਜਾਂਦਾ ਹੈ।

 

 

Advertisement
Show comments