ਸੜਕ ਹਾਦਸੇ ’ਚ ਜ਼ਖਮੀ ਦੀ ਇਲਾਜ ਦੌਰਾਨ ਮੌਤ
ਪੱਤਰ ਪ੍ਰੇਰਕਸੁਨਾਮ ਊਧਮ ਸਿੰਘ ਵਾਲਾ, 19 ਜਨਵਰੀ ਇੱਥੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਇਕ ਨੌਜਵਾਨ ਦੀ ਅੱਜ ਪੀਜੀਆਈ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਥਾਣਾ ਸੁਨਾਮ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੁਨਾਮ ਦੇ ਵਾਰਡ...
Advertisement
ਪੱਤਰ ਪ੍ਰੇਰਕਸੁਨਾਮ ਊਧਮ ਸਿੰਘ ਵਾਲਾ, 19 ਜਨਵਰੀ
ਇੱਥੇ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਇਕ ਨੌਜਵਾਨ ਦੀ ਅੱਜ ਪੀਜੀਆਈ ਚੰਡੀਗੜ੍ਹ ’ਚ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਥਾਣਾ ਸੁਨਾਮ ਦੇ ਸਹਾਇਕ ਥਾਣੇਦਾਰ ਰਾਮ ਸਿੰਘ ਨੇ ਦੱਸਿਆ ਕਿ ਸੁਨਾਮ ਦੇ ਵਾਰਡ ਨੰਬਰ 11 ਦੇ ਈਸ਼ੂ ਕੁਮਾਰ ਨੇ ਬਿਆਨ ਦਰਜ ਕਰਵਾਏ ਹਨ ਕਿ ਉਸ ਦੇ ਤਾਏ ਦਾ ਲੜਕਾ ਸੁਨੀਲ ਕੁਮਾਰ (32) ਪੁੱਤਰ ਓਮ ਪ੍ਰਕਾਸ਼ ਸਥਾਨਕ ਪ੍ਰੀਤ ਨਗਰ ਵਾਸੀ ਮੋਟਰਸਾਈਕਲ ’ਤੇ ਉਸ ਦੇ ਅੱਗੇ ਅਨਾਜ ਮੰਡੀ ਸੁਨਾਮ ਵੱਲ ਜਾ ਰਿਹਾ ਸੀ ਕਿ ਅਨਾਜ ਮੰਡੀ ’ਚੋਂ ਤੇਜ਼ ਰਫਤਾਰ ਨਾਲ ਆਈ ਇੱਕ ਕਾਰ ਨੇ ਸੁਨੀਲ ਕੁਮਾਰ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਸਹਾਇਕ ਥਾਣੇਦਾਰ ਰਾਮ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
Advertisement
Advertisement
