ਐੱਨਸੀਸੀ ਆਰਮੀ ਵਿੰਗ ਲਈ ਕੈਡਿਟਸ ਦੀ ਭਰਤੀ
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਨਸੀਸੀ 5 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਸੰਦੀਪ ਰੌਏ ਅਤੇ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਐੱਨਸੀਸੀ ਆਰਮੀ ਵਿੰਗ ਵਿੱਚ ਕੈਡਿਟਸ ਦੀ ਭਰਤੀ ਰੱਖੀ ਗਈ, ਜਿਸ ਵਿੱਚ ਕਾਲਜ ਦੇ 110 ਵਿਦਿਆਰਥੀਆਂ ਨੇ ਹਿੱਸਾ...
Advertisement
ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐੱਨਸੀਸੀ 5 ਪੰਜਾਬ ਬਟਾਲੀਅਨ ਦੇ ਕਮਾਂਡਿੰਗ ਅਫ਼ਸਰ ਸੰਦੀਪ ਰੌਏ ਅਤੇ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਦੀ ਅਗਵਾਈ ਹੇਠ ਐੱਨਸੀਸੀ ਆਰਮੀ ਵਿੰਗ ਵਿੱਚ ਕੈਡਿਟਸ ਦੀ ਭਰਤੀ ਰੱਖੀ ਗਈ, ਜਿਸ ਵਿੱਚ ਕਾਲਜ ਦੇ 110 ਵਿਦਿਆਰਥੀਆਂ ਨੇ ਹਿੱਸਾ ਲਿਆ। ਭਰਤੀ ਲੈਫ਼ਟੀਨੈਂਟ ਡਾ. ਜੈਦੀਪ ਸਿੰਘ ਨੇ ਦੱਸਿਆ ਕਿ ਇਹ ਭਰਤੀ ਤਿੰਨ ਪੜ੍ਹਾਵਾਂ ਵਿੱਚ ਹੋਈ। ਪਹਿਲੇ ਪੜਾਅ ਵਿਚ ਲਿਖਤੀ ਪ੍ਰੀਖਿਆ ਦੂਜੇ ਪੜਾਅ ਵਿਚ ਸਰੀਰਕ ਟੈੱਸਟ ਅਤੇ ਅਖੀਰਲੇ ਪੜਾਅ ਵਿੱਚ ਵਿਦਿਆਰਥੀਆਂ ਦੀ ਇੰਟਰਵਿਊ ਲਈ ਗਈ। ਇਸ ਪ੍ਰਕਿਰਿਆ ਦੇ ਆਧਾਰ ’ਤੇ ਭਰਤੀ ਲਈ ਆਏ ਸਾਰੇ ਵਿਦਿਆਰਥੀਆਂ ਵਿੱਚੋਂ ਕੁੱਲ 18 ਵਿਦਿਆਰਥੀਆਂ ਦੀ ਐਨ.ਸੀ.ਸੀ. ਆਰਮੀ ਵਿੰਗ ਲਈ ਚੋਣ ਹੋਈ। ਕਾਲਜ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਡਾ. ਵੰਦਨਾ ਗੁਪਤਾ, ਡਾ. ਸ਼ੇਰ ਸਿੰਘ, ਡਾ. ਗੁਰਪ੍ਰੀਤ ਸਿੰਘ ਅਤੇ ਏਕਾਂਤ ਗੁਪਤਾ ਹਾਜ਼ਰ ਸਨ।
Advertisement
Advertisement
