ਰੱਖੜਾ ਪਰਿਵਾਰ ਵੱਲੋਂ ਹੜ੍ਹ ਪੀੜਤਾਂ ਲਈ 10 ਕਰੋੜ ਦੇਣ ਦਾ ਐਲਾਨ
ਪਿੰਡ ਰੱਖੜਾ ਦੇ ਤਿੰਨ ਧਾਲੀਵਾਲ ਭਰਾਵਾਂ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ 10 ਕਰੋੜ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਬਾਰੇ ਮਦਦ ਕਰਨ ਵੇਲੇ ਸਿਆਸਤ ਨਹੀਂ ਖੇਡਣੀ...
Advertisement
ਪਿੰਡ ਰੱਖੜਾ ਦੇ ਤਿੰਨ ਧਾਲੀਵਾਲ ਭਰਾਵਾਂ ਨੇ ਪੰਜਾਬ ਵਿੱਚ ਹੜ੍ਹ ਪੀੜਤਾਂ ਲਈ 10 ਕਰੋੜ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਹੜ੍ਹਾਂ ਕਾਰਨ ਹੋਈ ਤਬਾਹੀ ਬਾਰੇ ਮਦਦ ਕਰਨ ਵੇਲੇ ਸਿਆਸਤ ਨਹੀਂ ਖੇਡਣੀ ਚਾਹੀਦੀ, ਕਿਸੇ ਦਿਖਾਵੇ ਤੋਂ ਬਗੈਰ ਹੜ੍ਹ ਪੀੜਤਾਂ ਦਾ ਦਰਦ ਸਮਝਦਿਆਂ ਸਿਆਸਤ ਤੋਂ ਉਪਰ ਉੱਠ ਕੇ ਮਦਦ ਕਰਨੀ ਚਾਹੀਦੀ ਹੈ ਇਹੀ ਸਾਰੇ ਗੁਰੂ ਸਾਹਿਬਾਨ ਸਿਖਾਅ ਰਹੇ ਹਨ। ਰੱਖੜਾ ਨੇ ਕਿਹਾ ਕਿ ਉਸ ਨੇ ਅਤੇ ਉਸ ਦੇ ਭਰਾਵਾਂ ਅਮਰੀਕਾ ਦੇ ਵਸਨੀਕ ਦਰਸ਼ਨ ਸਿੰਘ ਧਾਲੀਵਾਲ ਤੇ ਚਰਨਜੀਤ ਸਿੰਘ ਧਾਲੀਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਲਈ 10 ਕਰੋੜ ਦੀ ਮਦਦ ਦਾ ਫ਼ੈਸਲਾ ਕੀਤਾ ਹੈ।
Advertisement
Advertisement