ਅੰਤਰ-ਵਰਸਿਟੀ ਯੁਵਕ ਮੇਲੇ ’ਚ ਪੰਜਾਬੀ ਯੂਨੀਵਰਸਿਟੀ ਦੋਇਮ
ਅੱਠ ਵੰਨਗੀਆਂ ਵਿੱਚ ਪਹਿਲਾ, 15 ਵਿੱਚ ਦੂਜਾ ਅਤੇ 13 ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ
Advertisement
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਏ ਗਏ ਪੰਜਾਬ ਸਟੇਟ ਅੰਤਰ-ਵਰਸਿਟੀ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਿਟੀ ਨੇ ਓਵਰ-ਆਲ ਦੂਜਾ ਸਥਾਨ ਹਾਸਲ ਕੀਤਾ ਹੈ। ਟਰਾਫ਼ੀ ਲੈ ਕੇ ਕੈਂਪਸ ਪਰਤੀ ਟੀਮ ਦਾ ਉਪ-ਕੁਲਪਤੀ ਡਾ. ਜਗਦੀਪ ਸਿੰਘ ਕੀਤਾ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ 30 ਨਵੰਬਰ ਤੋਂ 3 ਦਸੰਬਰ ਤੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਯੁਵਕ ਮੇਲਾ ਹੋਇਆ। ਯੂਨੀਵਰਸਿਟੀ ਨੇ ਅੱਠ ਵੰਨਗੀਆਂ ਸਮੂਹਿਕ ਗਾਇਨ, ਮਾਈਮ, ਕਰੋਸ਼ੀਆ, ਖਿੱਦੋ ਬਣਾਉਣਾ, ਗ਼ਜ਼ਲ, ਕੋਲਾਜ ਸਿਰਜਣਾ, ਡਿਬੇਟ ਅਤੇ ਵਾਰ ਗਾਇਨ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ 15 ਵੰਨਗੀਆਂ ਵਿਚ ਦੂਜਾ ਸਥਾਨ ਪਾਇਆ। ਇਨ੍ਹਾਂ ਵਿਚ ਸਕਿੱਟ, ਸ਼ਬਦ ਗਾਇਨ, ਭੰਡ, ਫੁਲਕਾਰੀ, ਪਰਾਂਦਾ, ਮਿੱਟੀ ਦੇ ਖਿਡੌਣੇ, ਟੋਕਰੀ, ਮੁਹਾਵਰੇ, ਸ਼ਾਰਟ ਫਿਲਮ, ਰੰਗੋਲੀ, ਨਾਟਕ, ਲੁੱਡੀ, ਗਤਕਾ, ਆਰਕੈਸਟਰਾ ਅਤੇ ਗਿੱਧਾ ਸ਼ਾਮਲ ਰਹੀਆਂ। ਇਸੇ ਤਰ੍ਹਾਂ ਕਲਾਸੀਕਲ ਵੋਕਲ, ਵਿਰਾਸਤੀ ਕੁਇਜ਼, ਗੁਡੀਆਂ ਪਟੋਲੇ, ਛਿੱਕੂ, ਪੀੜ੍ਹੀ, ਇਨੂੰ, ਰੱਸੀ, ਲੋਕ ਗੀਤ, ਮੌਕੇ ’ਤੇ ਚਿੱਤਰਕਾਰੀ, ਕਲੀ ਗਾਇਨ, ਝੂਮਰ ਅਤੇ ਨੁੱਕੜ ਨਾਟਕ ਆਧਾਰਿਤ 13 ਵੰਨਗੀਆਂ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
Advertisement
Advertisement
