ਪੰਜਾਬ ਸਾਹਿਤ ਸਭਾ ਵੱਲੋਂ ‘ਪੰਜਾਬੀ ਸੇਵਕ’ ਪੁਰਸਕਾਰ
ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਹਰ ਸਾਲ ਸੀਨੀਅਰਤਾ ਮੁਤਾਬਿਕ ਉਨ੍ਹਾਂ ਪੰਜ ਸਾਹਿਤਕਾਰਾਂ ਨੂੰ ਪੰਜਾਬੀ ਸੇਵਕ ਪੁਰਸਕਾਰ ਦਿੱਤਾ ਜਾਵੇਗਾ ਜਿਨ੍ਹਾਂ ਦੀ ਉਮਰ 80 ਸਾਲ ਜਾਂ ਇਸ ਤੋਂ ਵੱਧ ਹੋਵੇਗੀ। ਸਾਲ 2025 ਦੌਰਾਨ ਇਹ ਪੁਰਸਕਾਰ ਡਾ. ਗੁਰਬਚਨ ਸਿੰਘ ਰਾਹੀ, ਬਾਬੂ ਸਿੰਘ ਰੈਹਲ, ਸੁਖਦੇਵ ਸਿੰਘ ਚਹਿਲ ਅਤੇ ਲਛਮਣ ਸਿੰਘ ਤਰੌੜਾ ਨੂੰ ਦਿੱਤੇ ਗਏ। ਡਾ. ਅਮਰ ਕੋਮਲ ਦਾ ਪੁਰਸਕਾਰ ਉਨ੍ਹਾਂ ਦੇ ਪੁੱਤਰ ਸਾਬਕਾ ਪ੍ਰਿੰਸੀਪਲ ਡਾ. ਸੰਜੀਵ ਕੁਮਾਰ ਕਾਲੀਆ ਨੇ ਪ੍ਰਾਪਤ ਕੀਤਾ।
ਪੁਰਸਕਾਰ ਪ੍ਰਾਪਤ ਕਰਨ ਵਾਲੀਆਂ ਸ਼ਖ਼ਸੀਅਤਾਂ ਬਾਰੇ ਪ੍ਰੋ. ਤਰਲੋਚਨ ਕੌਰ, ਅਧਿਆਪਕਾ ਮਨਪ੍ਰੀਤ ਕੌਰ, ਬਲਬੀਰ ਸਿੰਘ ਦਿਲਦਾਰ, ਨਵਦੀਪ ਸਿੰਘ ਮੁੰਡੀ ਅਤੇ ਅਜਾਇਬ ਰਾਜ ਗੁਰਕੀਰਤ ਕੌਰ ਨੇ ਸਨਮਾਨ ਪੱਤਰ ਪੜ੍ਹੇ। ਇਸ ਦੌਰਾਨ ਸਭਾ ਦੇ ਜਨਰਲ ਸਕੱਤਰ ਦਵਿੰਦਰ ਪਟਿਆਲਵੀ ਅਤੇ ਗੀਤਕਾਰ ਧਰਮ ਕੰਮੇਆਣਾ, ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਕੁਲਜੀਤ ਸਿੰਘ, ਡਾ. ਇਕਬਾਲ ਸਿੰਘ ਸਕਰੌਦੀ, ਡਾ. ਹਰਪ੍ਰੀਤ ਸਿੰਘ ਰਾਣਾ, ਪ੍ਰੋ. ਨਵਸੰਗੀਤ ਸਿੰਘ, ਪ੍ਰਿੰਸੀਪਲ ਸੰਜੀਵ ਕਾਲੀਆ, ਸਤਨਾਮ ਕੌਰ ਚੌਹਾਨ ਅਤੇ ਕਿਰਨਦੀਪ ਕੌਰ ਨੇ ਸੰਬੋਧਨ ਕੀਤਾ।