ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਪਾਵਰਕਾਮ ਅਪ੍ਰੈਂਟਸਸ਼ਿਪ ਯੂਨੀਅਨ ਪੰਜਾਬ ਨੇ MALL Road ਜਾਮ ਕੀਤੀ

ਯੂਨੀਅਨ ਦੇ ਆਗੂਆਂ ਨੇ ਸਰਕਾਰ ’ਤੇ ਲਾਇਆ ਵਾਅਦੇ ਤੋਂ ਮੁੱਕਰਨ ਦਾ ਦੋਸ਼; ਕਿਹਾ: ਮੰਤਰੀ ਨੇ ਦਿੱਤਾ ਸੀ 5500 ਪੋਸਟਾ ਦਾ ਭਰੋਸਾ ਤੇ ਹੁਣ 2500 ਪੋਸਟਾਂ ਹੀ ਕੱਢੀਆਂ ਗਈਆਂ ਸਰਬਜੀਤ ਸਿੰਘ ਭੰਗੂ ਪਟਿਆਲਾ, 13 ਫਰਵਰੀ Punjab News: ਪਾਵਰਕਾਮ ਅਪ੍ਰੈਂਟਸਸ਼ਿਪ ਯੂਨੀਅਨ ਪੰਜਾਬ...
ਸੜਕ ਜਾਮ ਕਰਦੇ ਹੋਏ ਅਪਰੈਂਟਿਸਸ਼ਿਪ ਯੂਨੀਅਨ ਦੇ ਮੈਂਬਰ। -ਫੋਟੋਆਂ: ਰਾਜੇਸ਼ ਸੱਚਰ
Advertisement

ਯੂਨੀਅਨ ਦੇ ਆਗੂਆਂ ਨੇ ਸਰਕਾਰ ’ਤੇ ਲਾਇਆ ਵਾਅਦੇ ਤੋਂ ਮੁੱਕਰਨ ਦਾ ਦੋਸ਼; ਕਿਹਾ: ਮੰਤਰੀ ਨੇ ਦਿੱਤਾ ਸੀ 5500 ਪੋਸਟਾ ਦਾ ਭਰੋਸਾ ਤੇ ਹੁਣ 2500 ਪੋਸਟਾਂ ਹੀ ਕੱਢੀਆਂ ਗਈਆਂ

ਸਰਬਜੀਤ ਸਿੰਘ ਭੰਗੂ

Advertisement

ਪਟਿਆਲਾ, 13 ਫਰਵਰੀ

Punjab News: ਪਾਵਰਕਾਮ ਅਪ੍ਰੈਂਟਸਸ਼ਿਪ ਯੂਨੀਅਨ ਪੰਜਾਬ ਦੇ ਕਾਰਕੁਨਾਂ ਨੇ ਆਪਣੀਆਂ ਮੰਗਾਂ ਵੀਰਵਾਰ ਨੂੰ ਮੁੜ ਇੱਥੇ ਪਾਵਰਕੌਮ ਦੇ ਮੁੱਖ ਦਫਤਰ ਮੂਹਰੇ ਜ਼ੋਰਦਾਰ ਮੁਜ਼ਾਹਰਾ ਕਰਦਿਆਂ ਫ਼ੁਹਾਰਾ ਚੌਕ ’ਤੇ ਧਰਨਾ ਦੇ ਕੇ ਮਾਲ ਰੋਡ ਜਾਮ ਕਰ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਲਗਾਤਾਰ 53 ਦਿਨ ਧਰਨਾ ਮਾਰਿਆ ਸੀ ਅਤੇ ਪਾਵਰਕੌਮ ਨੇ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਉਨ੍ਹਾਂ ਦਾ ਅੰਦੋਲਨ ਖ਼ਤਮ ਕਰਵਾ ਦਿੱਤਾ ਸੀ।

ਮੁਜ਼ਾਹਰਾਕਾਰੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਧਰਨਾ ਇਸ ਆਧਾਰ ’ਤੇ ਚੁੱਕਿਆ ਸੀ ਕਿਉਂਕਿ ਬਿਜਲੀ ਮੰਤਰੀ ਵੱਲੋਂ ਉਨ੍ਹਾਂ ਨੂੰ 5500 ਪੋਸਟਾਂ ਕੱਢਣ ਦਾ ਭਰੋਸਾ ਦਿੱਤਾ ਗਿਆ ਸੀ ਪਰ ਦੋ ਦਿਨ ਪਹਿਲਾਂ ਜਾਰੀ ਕੀਤੇ ਗਏ ਇਸ਼ਤਿਹਾਰ ਵਿੱਚ ਸਿਰਫ਼ 2500 ਪੋਸਟਾਂ ਹੀ ਕੱਢੀਆਂ ਗਈਆਂ ਹਨ।

ਇਸ ਮਗਰੋਂ ਪਾਵਰਕਾਮ ਦੇ ਅਧਿਕਾਰੀਆਂ ਨੇ ਯੂਨੀਅਨ ਦੇ ਆਗੂਆਂ ਨਾਲ ਗੱਲਬਾਤ ਬਿਜਲੀ ਸਕੱਤਰ ਅਯੋਏ ਸਿੰਘ ਨਾਲ ਉਨ੍ਹਾਂ ਦੀ ਮੀਟਿੰਗ ਮੁਕੱਰਰ ਕਰਵਾਈ ਹੈ, ਜਿਸ ਤੋਂ ਬਾਅਦ ਅੱਜ ਦਾ ਧਰਨਾ ਸਮਾਪਤ ਕਰ ਦਿੱਤਾ ਗਿਆ।

ਮੁਜ਼ਾਹਰੇ ਕਾਰਨ ਲੱਗੇ ਹੋਏ ਜਾਮ ਦਾ ਦ੍ਰਿਸ਼। -ਫੋਟੋ: ਰਾਜੇਸ਼ ਸੱਚਰ

ਇਸ ਤੋਂ ਪਹਿਲਾਂ ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ, ਉਪ ਪ੍ਰਧਾਨ ਮਦਨ ਕੰਬੋਜ ਅਤੇ ਮੁੱਖ ਤਰਜਮਾਨ ਤੇ ਕੈਸ਼ੀਅਰ ਮਨਪ੍ਰੀਤ ਸਿੰਘ ਅਤੇ ਸਤਪਾਲ ਸਿੰਘ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਨਾ ਕੀਤੇ ਗਏ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

Advertisement