ਹਿੰਦੂ ਜਥੇਬੰਦੀਆਂ ਵੱਲੋਂ ਮੁਜ਼ਾਹਰਾ
ਪਟਿਆਲਾ: ਸ਼ਿਵ ਸੈਨਾ ਅਤੇ ਹੋਰ ਹਿੰਦੂ ਜਥੇਬੰਦੀਆਂ ਨੇ ਬੰਗਲਾ ਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਵਿਰੁੱਧ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਹਿੰਦੂ ਆਗੂ ਇੱਥੇ ਪਰਸ਼ੂ ਰਾਮ ਚੌਕ ’ਚ ਇਕੱਤਰ ਹੋਏ ਸਨ। ਅੱਜ ਦੇ ਇਕੱਠ ਵਿੱਚ ਸ਼ਿਵਸੈਨਾ...
Advertisement
ਪਟਿਆਲਾ: ਸ਼ਿਵ ਸੈਨਾ ਅਤੇ ਹੋਰ ਹਿੰਦੂ ਜਥੇਬੰਦੀਆਂ ਨੇ ਬੰਗਲਾ ਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਹਮਲਿਆਂ ਵਿਰੁੱਧ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ। ਇਸ ਤੋਂ ਹਿੰਦੂ ਆਗੂ ਇੱਥੇ ਪਰਸ਼ੂ ਰਾਮ ਚੌਕ ’ਚ ਇਕੱਤਰ ਹੋਏ ਸਨ। ਅੱਜ ਦੇ ਇਕੱਠ ਵਿੱਚ ਸ਼ਿਵਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਨੇ ਹਿੰਦੂ ਸੰਗਠਨਾਂ ਦੇ ਆਗੂਆਂ ਅਤੇ ਕਾਰਕੁਨਾਂ ਨੂੰ ਗਊ ਦੀ ਰੱਖਿਆ ਅਤੇ ਬੰਗਲਾਦੇਸ਼ ਦੇ ਹਿੰਦੂਆਂ ਦੀ ਸੁਰੱਖਿਆ ਲਈ ਇਕ ਝੰਡੇ ਹੇਠ ਇਕੱਠੇ ਹੋਣ ਲਈ ਵਧਾਈ ਦਿੱਤੀ। ਰੋਸ ਮਾਰਚ ਦੀ ਸ਼ੁਰੂਆਤ ਤੋਂ ਪਹਿਲਾਂ ਸ਼ੰਕਾਰਾਨੰਦ ਗਿਰੀ ਨੇ ਵੀ ਸੰਬੋਧਨ ਕੀਤਾ। ਪ੍ਰਦਰਸ਼ਨ ’ਚ ਭਾਜਪਾ ਆਗੂ ਡਾ. ਪਰਮਜੀਤ ਸਿੰਘ, ਹਿਤੇਸ਼ ਰਿੰਕੂ ਤੇ ਚਰਨਜੀਤ ਚੌਹਾਨ ਆਦਿ ਮੌਜੂਦ ਸਨ। -ਪੱਤਰ ਪ੍ਰੇਰਕ
Advertisement
Advertisement