ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਡੂੰਗਰ ’ਚ ਸੱਟੇ ਦੇ ਗ਼ੈਰ-ਕਾਨੂੰਨੀ ਕਾਰੋਬਾਰ ਖ਼ਿਲਾਫ਼ ਮੁਜ਼ਾਹਰਾ

ਇੱਥੇ ਬਡੂੰਗਰ ਖੇਤਰ ਵਿੱਚ ਦੋ ਨਿੱਜੀ ਹਸਪਤਾਲਾਂ ਅਤੇ ਪ੍ਰਾਚੀਨ ਸ਼ਿਵ ਮੰਦਰ ਨਜ਼ਦੀਕ ਪਾਨ ਦੀ ਦੁਕਾਨ ਵਿੱਚ ਚੱਲ ਰਹੇ ਲਾਟਰੀ ਦੇ ਨਾਂ ’ਤੇ ਕਥਿਤ ਸੱਟੇ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਰਾਇਲ ਯੂਥ ਕਲੱਬ ਦੇ ਪ੍ਰਧਾਨ ਰਾਹੁਲ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਬਡੂੰਗਰ ਵਿੱਚ ਮੁਜ਼ਾਹਰਾ ਕਰਦੇ ਹੋਏ ਸਥਾਨਕ ਲੋਕ।
Advertisement

ਇੱਥੇ ਬਡੂੰਗਰ ਖੇਤਰ ਵਿੱਚ ਦੋ ਨਿੱਜੀ ਹਸਪਤਾਲਾਂ ਅਤੇ ਪ੍ਰਾਚੀਨ ਸ਼ਿਵ ਮੰਦਰ ਨਜ਼ਦੀਕ ਪਾਨ ਦੀ ਦੁਕਾਨ ਵਿੱਚ ਚੱਲ ਰਹੇ ਲਾਟਰੀ ਦੇ ਨਾਂ ’ਤੇ ਕਥਿਤ ਸੱਟੇ ਦੇ ਗੈਰ-ਕਾਨੂੰਨੀ ਕਾਰੋਬਾਰ ਵਿਰੁੱਧ ਰਾਇਲ ਯੂਥ ਕਲੱਬ ਦੇ ਪ੍ਰਧਾਨ ਰਾਹੁਲ ਬਡੂੰਗਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਾਰਡ 54 ਦੇ ਇੰਚਾਰਜ ਕਰਨ ਗਿੱਲ ਦੀ ਅਗਵਾਈ ਹੇਠ ਇਲਾਕਾ ਵਾਸੀਆਂ ਵੱਲੋਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਮੁਜ਼ਾਹਰਾ ਕੀਤਾ ਗਿਆ। ਇਸ ਦੌਰਾਨ ਲੋਕਾਂ ਨੇ ਪ੍ਰਸ਼ਾਸਨ ’ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਾਏ। ਰਾਹੁਲ ਬਡੂੰਗਰ ਅਤੇ ਕਰਨ ਗਿੱਲ ਨੇ ਕਿਹਾ ਕਿ ਘੱਟ ਪੈਸਿਆਂ ਬਦਲੇ 10 ਗੁਣਾਂ ਵੱਧ ਪੈਸਿਆਂ ਦਾ ਲਾਲਚ ਦੇ ਕੇ ਲੋਕਾਂ ਨਾਲ ਸ਼ਰੇਆਮ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਅਕਾਲੀ ਦਲ ਪੰਜਾਬ ਮੀਤ ਪ੍ਰਧਾਨ ਸੁਮੇਰ ਸੀੜਾ ਅਤੇ ਇਲਾਕਾ ਨਿਵਾਸੀਆਂ ਵੱਲੋਂ ਇਸ ਦੁਕਾਨ ਤੋਂ ਪਹਿਲਾਂ ਵੀ ਉਕਤ ਨਾਜਾਇਜ਼ ਕਾਰੋਬਾਰ ਨੂੰ ਬੰਦ ਕਰਵਾਇਆ ਗਿਆ ਸੀ ਪਰ ਦੋ ਚਾਰ ਦਿਨ ਬੰਦ ਰੱਖਣ ਤੋਂ ਬਾਅਦ ਦੁਬਾਰਾ ਫਿਰ ਦੁਕਾਨ ਵਿੱਚ ਇਸ ਧੰਦੇ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਕਾਰਨ ਪ੍ਰਸ਼ਾਸਨ ਦੀ ਅਣਦੇਖੀ ਵਿਰੁੱਧ ਇਲਾਕੇ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਆਖ਼ਰ ਕਿਸ ਦੀ ਸ਼ਹਿ ’ਤੇ ਅਜਿਹੇ ਨਾਜਾਇਜ਼ ਧੰਦਿਆਂ ਰਾਹੀਂ ਲੋਕਾਂ ਦੀ ਖ਼ੂਨ ਪਸੀਨੇ ਦੀ ਕਮਾਈ ’ਤੇ ਡਾਕੇ ਮਾਰੇ ਜਾ ਰਹੇ ਹਨ। ਸਮਾਜ ਨੂੰ ਨੁਕਸਾਨ ਪਹੁੰਚਾਉਣ ਵਾਲੇ ਜੇ ਇਨ੍ਹਾਂ ਕਾਲੇ ਕਾਰੋਬਾਰਾਂ ਨੂੰ ਤੁਰੰਤ ਬੰਦ ਕਰਵਾਉਣ ਲਈ ਠੋਸ ਕਦਮ ਨਾ ਚੁੱਕੇ ਗਏ ਤਾਂ ਇਲਾਕਾ ਵਾਸੀ ਸੜਕਾਂ ’ਤੇ ਉੱਤਰ ਕੇ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ। ਇਸ ਮੌਕੇ ਅਸ਼ੋਕ ਕੁਮਾਰ ਜੋਸ਼ੀ, ਦਿਲਬਾਗ ਖ਼ਾਨ, ਗੁਰਜੀਤ ਸਿੰਘ, ਦੀਪਕ ਕੁਮਾਰ ਵਾਲਮੀਕੀ, ਹਰਦਿਆਲ ਸਿੰਘ, ਕੁਲਦੀਪ ਸਿੰਘ, ਵਿਕਰਮ ਭੱਲਾ, ਰਾਜੇਸ਼ ਸ਼ਰਮਾ ਰਾਜੂ, ਦਲੀਪ ਸਿੰਘ, ਦੀਪੂ, ਰਾਹੁਲ ਕੁਮਾਰ, ਲਾਡੀ ਧਾਲੀਵਾਲ, ਮਨਪ੍ਰੀਤ ਮਹਿਰਾ, ਸ਼ੁਭਮ ਮਾਜਰੀ, ਸਤਨਾਮ ਸਿੰਘ, ਰੋਹਿਤ ਚੌਹਾਨ, ਜਸਪਾਲ ਪਾਲਾ, ਸਾਹਿਲ ਤੇ ਬੱਬੂ ਆਦਿ ਹਾਜ਼ਰ ਸਨ।

Advertisement
Advertisement
Show comments