ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰੋਗਰੈਸਿਵ ਟੀਚਰ ਫ਼ਰੰਟ ਨੇ ਤਨਖ਼ਾਹ ਜਾਰੀ ਨਾ ਹੋਣ ’ਤੇ ਰੋਸ ਪ੍ਰਗਟਾਇਆ

ਪ੍ਰੋਗਰੈਸਿਵ ਟੀਚਰ ਫ਼ਰੰਟ (ਪੀਟੀਐੱਫ) ਨੇ ਯੂਨੀਵਰਸਿਟੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਲਾਇੰਸ ਨੇ ਵਾਈਸ ਚਾਂਸਲਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਫ਼ੀਸਾਂ ਆਉਣ ਤੋਂ ਬਾਅਦ ਵੀ ਅਗਸਤ ਮਹੀਨੇ ਦੀ ਤਨਖ਼ਾਹ ਨਾ ਪੈਣਾ ਸ਼ਰਮਨਾਕ ਹੈ। ਮੀਟਿੰਗ ਵਿੱਚ ਹੋਰ...
Advertisement

ਪ੍ਰੋਗਰੈਸਿਵ ਟੀਚਰ ਫ਼ਰੰਟ (ਪੀਟੀਐੱਫ) ਨੇ ਯੂਨੀਵਰਸਿਟੀ ਨਾਲ ਸਬੰਧਤ ਸਮੱਸਿਆਵਾਂ ਬਾਰੇ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਅਲਾਇੰਸ ਨੇ ਵਾਈਸ ਚਾਂਸਲਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਫ਼ੀਸਾਂ ਆਉਣ ਤੋਂ ਬਾਅਦ ਵੀ ਅਗਸਤ ਮਹੀਨੇ ਦੀ ਤਨਖ਼ਾਹ ਨਾ ਪੈਣਾ ਸ਼ਰਮਨਾਕ ਹੈ। ਮੀਟਿੰਗ ਵਿੱਚ ਹੋਰ ਜਾਇਜ਼ ਮੰਗਾਂ, ਜਿਵੇਂ ਕਿ ਬਣਦੀਆਂ ਤਰੱਕੀਆਂ, ਲੰਬੇ ਸਮੇਂ ਤੋਂ ਬਕਾਏ, ਅਤੇ ਸੇਵਾ-ਸਬੰਧੀ ਹੋਰ ਲਾਭ ਲਗਾਤਾਰ ਅਣਡਿੱਠੇ ਕੀਤੇ ਜਾ ਰਹੇ ਹਨ। ਪਹਿਲਾਂ ਵੀ ਪੂਟਾ ਮੈਂਬਰ ਵਾਈਸ ਚਾਂਸਲਰ ਨੂੰ ਮਿਲ ਕੇ ਇਨ੍ਹਾਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕਰ ਚੁੱਕੇ ਹਨ, ਪਰ ਹੁਣ ਤੱਕ ਕਿਸੇ ਵੀ ਮੰਗ ’ਤੇ ਕੋਈ ਠੋਸ ਕਾਰਵਾਈ ਨਾ ਕਰਨਾ ਅਥਾਰਿਟੀ ਦੀ ਨਜ਼ਰਅੰਦਾਜੀ ਦਰਸਾਉਂਦਾ ਹੈ। ਅਲਾਇੰਸ ਨੇ ਸਪੱਸ਼ਟ ਕੀਤਾ ਕਿ ਅਧਿਆਪਕਾਂ ਨੂੰ ਆਰਥਿਕ ਅਸੁਰੱਖਿਆ ਵਿੱਚ ਰੱਖਣਾ, ਉਨ੍ਹਾਂ ਦਾ ਮਨੋਬਲ ਘਟਾਉਂਦਾ ਹੈ ਅਤੇ ਅਕਾਦਮਿਕ ਮਿਆਰ ’ਤੇ ਵੀ ਨਕਾਰਾਤਮਕ ਅਸਰ ਪਾਉਂਦਾ ਹੈ। ਅਧਿਆਪਕ ਘਰੇਲੂ ਖ਼ਰਚੇ, ਬੱਚਿਆਂ ਦੀ ਪੜ੍ਹਾਈ, ਮੈਡੀਕਲ ਬਿੱਲਾਂ ਅਤੇ ਹੋਰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜੇਕਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਤਨਖ਼ਾਹਾਂ ਦੀ ਤੁਰੰਤ ਅਦਾਇਗੀ ਅਤੇ ਅਧਿਆਪਕਾਂ ਦੀਆਂ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਗਿਆ ਤਾਂ ਅਲਾਇੰਸ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਮੀਟਿੰਗ ਵਿੱਚ ਅਲਾਇੰਸ ਦੇ ਕਨਵੀਨਰ ਡਾ. ਨਿਸ਼ਾਨ ਸਿੰਘ ਦਿਓਲ, ਕੋ-ਕਨਵੀਨਰ ਡਾ. ਰਜਿੰਦਰ ਸਿੰਘ, ਪੂਟਾ ਦੇ ਮੀਤ ਪ੍ਰਧਾਨ ਡਾ. ਗੁਰਪ੍ਰੀਤ ਸਿੰਘ ਧਨੋਆ, ਪੂਟਾ ਦੇ ਮੈਂਬਰ ਡਾ. ਗੁਲਸ਼ਨ ਬਾਂਸਲ ਅਤੇ ਡਾ. ਅਮਰਪ੍ਰੀਤ ਸਿੰਘ ਦੇ ਨਾਲ-ਨਾਲ ਡਾ. ਗੁਰਮੁਖ ਸਿੰਘ, ਡਾ. ਜਸਦੀਪ ਸਿੰਘ ਤੂਰ, ਡਾ. ਹਰਵਿੰਦਰ ਸਿੰਘ ਧਾਲੀਵਾਲ, ਡਾ. ਗੌਰਵਦੀਪ , ਡਾ. ਚਰਨਜੀਤ ਨੌਹਰਾ ਅਤੇ ਡਾ. ਰਾਜਦੀਪ ਸਿੰਘ ਨੇ ਵੀ ਹਾਜ਼ਰੀ ਭਰੀ।

Advertisement
Advertisement